ਦੋਆਬਾ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇੰਨੀ ਤਾਰੀਖ਼ ਨੂੰ ਆਦਮਪੁਰ ਤੋਂ ਦਿੱਲੀ ਲਈ ਉਡੇਗੀ ਉਡਾਣ

Wednesday, Nov 04, 2020 - 11:34 AM (IST)

ਦੋਆਬਾ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇੰਨੀ ਤਾਰੀਖ਼ ਨੂੰ ਆਦਮਪੁਰ ਤੋਂ ਦਿੱਲੀ ਲਈ ਉਡੇਗੀ ਉਡਾਣ

ਜਲੰਧਰ/ਆਦਮਪੁਰ (ਸਲਵਾਨ)— ਸਪਾਈਸ ਜੈੱਟ ਦੀ ਇਕਲੌਤੀ ਫਲਾਈਟ 8 ਮਹੀਨਿਆਂ ਤੋਂ ਬੰਦ ਹੈ। ਇਸੇ ਵਿਚਕਾਰ ਦੋਆਬਾ ਦੇ ਲੋਕਾਂ ਲਈ ਰਾਹਤ ਭਰੀ ਖਬਰ ਇਹ ਹੈ ਕਿ 20 ਨਵੰਬਰ ਤੋਂ ਸਪਾਈਸ ਜੈੱਟ 78 ਸੀਟਾਂ ਦੀ ਸਮਰੱਥਾ ਵਾਲੀ ਬੰਬਾਰਡੀਅਰ ਡੈਸ਼-8 ਕਿਊ 400 ਫਲਾਈਟ ਦਿੱਲੀ ਤੋਂ ਆਦਮਪੁਰ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਟਰਮੀਨਲ ਦੀ ਇਮਾਰਤ 'ਤੇ 8 ਮਹੀਨਿਆਂ ਤੋਂ ਤਾਲਾ ਲੱਗਾ ਹੋਇਆ ਹੈ।


ਇਸ ਦੌਰਾਨ ਸਪਾਈਸ ਜੈੱਟ ਏਅਰਲਾਈਨ ਨੇ ਆਪਣੇ ਮੈਨੇਜਰ ਦਾ ਤਬਾਦਲਾ ਜੈਸਲਮੇਰ ਕਰ ਦਿੱਤਾ ਸੀ ਪਰ ਸਪਾਈਸ ਜੈੱਟ ਏਅਰਲਾਈਨ ਦੀ ਜਲੰਧਰ ਤੋਂ ਦਿੱਲੀ ਫਲਾਈਟ ਦੋਬਾਰਾ ਸ਼ੁਰੂ ਹੋਣ ਕਾਰਨ ਉਸ ਨੂੰ ਦੋਬਾਰਾ ਆਦਮਪੁਰ ਏਅਰਪੋਰਟ 'ਤੇ ਮੈਨੇਜਰ ਤਾਇਨਾਤ ਕਰ ਦਿੱਤਾ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਪੰਜਾਬ 'ਚ ਫੈਲੇ ਕੋਰੋਨਾ ਨੇ ਜਿੱਥੇ ਕਈ ਲੋਕਾਂ ਦੀਆਂ ਜਾਨਾਂ ਲਈਆਂ, ਉਥੇ ਹੀ ਕੋਰੋਨਾ ਦੇ ਕਾਰਨ ਕੰਮਕਾਜ ਵੀ ਠੱਪ ਹੋ ਕੇ ਰਹਿ ਗਿਆ ਸੀ। ਕੋਰੋਨਾ ਦੇ ਕਾਰਨ ਸਪਾਈਸਜੈੱਟ ਏਅਰਲਾਈਨ 'ਤੇ ਪ੍ਰਭਾਵ ਪਿਆ ਸੀ।


author

shivani attri

Content Editor

Related News