ਰਾਸ਼ਟਰਪਤੀ ਦੇ ਦੌਰੇ ਨੂੰ ਲੈ ਕੇ 3 ਘੰਟੇ ਦੇਰੀ ਨਾਲ ਪੁੱਜੀ ਸਪਾਈਸਜੈੱਟ ਦੀ ਫਲਾਈਟ
Wednesday, Nov 13, 2019 - 05:06 PM (IST)

ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸਜੈੱਟ ਫਲਾਈਟ ਨੇ ਰਾਸ਼ਟਰਪਤੀ ਦੌਰੇ ਨੂੰ ਲੈ ਕੇ 2 ਘੰਟੇ 45 ਮਿੰਟ ਦੀ ਦੇਰੀ ਨਾਲ ਉਡਾਣ ਭਰੀ। ਸਪਾਈਸਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 3 ਘੰਟੇ 5 ਮਿੰਟ ਦੀ ਦੇਰੀ ਨਾਲ ਅਤੇ ਆਦਮਪੁਰ ਤੋਂ 2 ਘੰਟੇ 45 ਮਿੰਟ ਦੀ ਦੇਰੀ ਨਾਲ ਪਹੁੰਚੀ। ਉਂਝ ਸਪਾਈਸਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਜਾਣ ਦਾ ਸਮਾਂ ਸਵੇਰੇ 10.05 ਦਾ ਹੈ ਅਤੇ ਆਦਮਪੁਰ ਸਵੇਰੇ 11.20 ਵਜੇ ਪਹੁੰਚਦੀ ਹੈ।
ਉਥੇ ਹੀ ਮੰਗਲਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਦੁਪਹਿਰ 1.10 'ਤੇ ਉਡਾਣ ਭਰੀ ਅਤੇ ਦੁਪਹਿਰ 2.05 'ਤੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸਜੈੱਟ ਫਲਾਈਟ 2 ਘੰਟੇ 45 ਮਿੰਟ ਦੇਰੀ ਦੇ ਕਾਰਨ 2.25 'ਤੇ ਚੱਲੀ ਅਤੇ ਉਹ 3 ਘੰਟੇ ਦੇਰੀ ਨਾਲ ਦੁਪਹਿਰ 3.50 'ਤੇ ਦਿੱਲੀ ਪਹੁੰਚੀ। ਉਂਝ ਸਪਾਈਸਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 'ਤੇ ਚਲਦੀ ਹੈ ਅਤੇ ਦੁਪਹਿਰ 12.50 'ਤੇ ਦਿੱਲੀ ਪਹੁੰਚਦੀ ਹੈ।