ਆਦਮਪੁਰ ਏਅਰਪੋਰਟ ਤੋਂ ਜੈਪੁਰ ਲਈ ਸਪਾਈਸ ਜੈੱਟ ਫਲਾਈਟ 29 ਮਾਰਚ ਨੂੰ ਉਡਾਣ ਭਰੇਗੀ

02/22/2020 1:16:00 AM

ਜਲੰਧਰ,(ਸਲਵਾਨ)– ਨਵੇਂ ਟਰਮੀਨਲ ਦੀ ਇਮਾਰਤ ਵਿਚ ਜਹਾਜ਼ਾਂ ਦੇ ਖੜ੍ਹੇ ਹੋਣ ਲਈ ਐਪਰਨ, ਪੈਸੰਜਰ ਲਈ ਲਾਊਂਜ਼ ਅਤੇ ਪਾਰਕਿੰਗ ਆਦਿ ਸਹੂਲਤਾਂ ਉਪਲੱਬਧ ਹੋਣ ਤੋਂ ਬਾਅਦ ਮੁੰਬਈ ਲਈ ਵੀ ਉਡਾਣ ਭਰਿਆ ਕਰੇਗੀ। ਦੋਆਬਾ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ, ਜੋ ਲੰਬੇ ਸਮੇਂ ਤੋਂ ਦੂਜੀ ਫਲਾਈਟ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ। ਦੋਆਬਾ ਖੇਤਰ ਦੇ ਯਾਤਰੀਆਂ ਲਈ 29 ਮਾਰਚ ਤੋਂ ਜੈਪੁਰ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਸਪਾਈਸ ਜੈੱਟ ਫਲਾਈਟ ਦਾ ਸੰਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਸਪਾਈਸ ਜੈੱਟ ਏਅਰਲਾਈਨ ਨੇ ਜੈਪੁਰ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 29 ਮਾਰਚ ਤੋਂ ਸਪਾਈਸ ਜੈੱਟ ਦੀ 78 ਸੀਟਾਂ ਵਾਲੇ ਬੰਬਾਰਡੀਅਰ ਕਿਊ 400 ਫਲਾਈਟ ਜੈਪੁਰ ਲਈ ਉਡਾਣ ਭਰੇਗੀ। ਜਾਣਕਾਰੀ ਅਨੁਸਾਰ ਸਪਾਈਸ ਜੈੱਟ ਫਲਾਈਟ ਰੋਜ਼ਾਨਾ ਜੈਪੁਰ ਤੋਂ ਸਵੇਰੇ 7.20 'ਤੇ ਰਵਾਨਾ ਹੋਵੇਗੀ। ਜਲੰਧਰ ਦੇ ਆਦਮਪੁਰ ਏਅਰਪੋਰਟ 'ਤੇ 8.50 'ਤੇ ਪਹੁੰਚੇਗੀ। ਜੈਪੁਰ ਤੋਂ ਆਦਮਪੁਰ ਫਲਾਈਟ ਦਾ ਫਲਾਇੰਗ ਸਮਾਂ 1 ਘੰਟਾ 30 ਮਿੰਟ ਦੇ ਲਗਭਗ ਨਿਰਧਾਰਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਿਜਨਲ ਕੁਨੈਕਟੀਵਿਟੀ ਸਕੀਮ ਤਹਿਤ ਕਵਰ ਹੋਣ ਕਾਰਣ ਜੈਪੁਰ-ਆਦਮਪੁਰ-ਜੈਪੁਰ ਫਲਾਈਟ ਵਿਚ ਕਿਰਾਇਆ ਵੀ ਜ਼ਿਆਦਾ ਨਹੀਂ ਹੈ। ਆਦਮਪੁਰ-ਦਿੱਲੀ ਸੈਕਟਰ ਦੀ ਆਰ. ਸੀ. ਐੱਸ. ਤਹਿਤ ਹੀ ਕਵਰ ਹੈ। ਇਸੇ ਕਾਰਣ ਜੈਪੁਰ ਤੋਂ ਆਦਮਪੁਰ ਫਲਾਈਟ ਦੀ ਸ਼ੁਰੂਆਤੀ ਸੀਟਾਂ ਦਾ ਕਿਰਾਇਆ 3700 ਰੁਪਏ ਪ੍ਰਤੀ ਯਾਤਰੀ ਦੇ ਆਸ-ਪਾਸ ਹੀ ਰਹੇਗਾ।


Related News