ਅਣਪਛਾਤੇ ਵਿਅਕਤੀਆਂ ਵੱਲੋਂ ਐਕਟਿਵਾ ਚੋਰੀ
Tuesday, Jan 09, 2018 - 06:25 PM (IST)

ਤਰਨਤਾਰਨ (ਰਾਜੂ) - ਥਾਣਾ ਖੇਮਕਰਨ ਦੀ ਪੁਲਸ ਨੇ ਐਕਟਿਵਾ ਚੋਰੀ ਕਰਨ ਦੇ ਦੋਸ਼ ਹੇਠ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੁਦਈ ਪ੍ਰਦੀਪ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਵਾਰਡ ਨੰ. 9 ਸਹਿਜਰੀਆ ਵਾਲੀ ਗਲੀ ਖੇਮਕਰਨ ਨੇ ਆਪਣੇ ਬਿਆਨ ਦਿੰਦੇ ਦੱਸਿਆ ਕਿ ਉਹ ਅਸ਼ਵਨੀ ਕੁਮਾਰ ਐਡ ਕੰਪਨੀ ਦੀ ਦੁਕਾਨ ਤੇ ਮੁਨੀਮ ਦਾ ਕੰਮ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਆਪਣੀ ਐਕਟਿਵਾ ਹਾਂਡਾ ਨੰਬਰੀ ਪੀ.ਬੀ. 46 ਵੀ. 0957 ਦੁਕਾਨ ਦੇ ਬਾਹਰ ਖੜੀ ਕਰਕੇ ਗਿਆ ਸੀ ਤਾਂ ਦੋ ਤਿੰਨ ਘੰਟੇ ਬਾਅਦ ਜਦ ਵਾਪਸ ਆ ਕਿ ਦੇਖਿਆ ਤਾਂ ਮੇਰੀ ਐਕਟਿਵਾ ਉੱਥੇ ਨਹੀਂ ਸੀ, ਜਿਸ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਬਲਦੇਵ ਰਾਜ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।