ਬੋਹਾ ਪੁਲਿਸ ਵੱਲੋਂ ਇੱਕ ਪੀ.ਓ ਅਤੇ ਤਿੰਨ ਨਜਾਇਜ ਸ਼ਰਾਬ ਵੇਚਣ ਵਾਲਿਆਂ ਖਿਲਾਫ ਕੀਤੀ ਕਾਰਵਾਈ

Monday, Oct 22, 2018 - 11:02 PM (IST)

ਬੋਹਾ ਪੁਲਿਸ ਵੱਲੋਂ ਇੱਕ ਪੀ.ਓ ਅਤੇ ਤਿੰਨ ਨਜਾਇਜ ਸ਼ਰਾਬ ਵੇਚਣ ਵਾਲਿਆਂ ਖਿਲਾਫ ਕੀਤੀ ਕਾਰਵਾਈ

ਬੋਹਾ (ਮਨਜੀਤ) ਜਿਲ੍ਹਾ ਪੁਲਿਸ ਮੁੱਖੀ ਸ: ਮਨਧੀਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਬੁਢਲਾਡਾ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਬੋਹਾ ਦੀ ਪੁਲਿਸ ਨੇ ਨਜਾਇਜ ਸ਼ਰਾਬ ਹਰਿਆਣਾ ਮਾਰਕਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਥਾਣਾ ਬੋਹਾ ਦੇ ਮੁੱਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਹੌਲਦਾਰ ਮੁਖਤਿਆਰ ਸਿੰਘ ਨੇ ਦੋਰਾਨ-ਏ ਗਸ਼ਤ ਬਲਵੀਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਮੰਘਾਣੀਆਂ ਤੋਂ ੯ ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਫੜ ਕੇ ਐਕਸਾਈਜ ਐਕਟ ਅਧੀਨ ਕਾਰਵਾਈ ਕੀਤੀ ਹੈ ਅਤੇ ਇਸੇ ਤਰ੍ਹਾਂ ਹੌਲਦਾਰ ਕੁਲਦੀਪ ਸਿੰਘ ਨੇ ਸੇਵਕ ਸਿੰਘ ਅਤੇ ਜੱਸੀ ਸਿੰਘ ਵਾਸੀ ਮੱਲ ਸਿੰਘ ਵਾਲਾ ਤੋਂ ੨੪ ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਅਤੇ ਇੱਕ ਮੋਟਰ ਸਾਈਕਲ ਬਜਾਜ ਕੰਪਨੀ ਬਰਾਮਦ ਕਰਕੇ ਐਕਸਾਈਜ ਐਕਟ ਅਧੀਨ ਕਾਰਵਾਈ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ੨੦੧੨ ਤੋਂ ਪੀ.ਓ ਸੱਤਪਾਲ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਗੰਢੂ ਖੁਰਦ ਨੂੰ ਫੜ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ।   


Related News