ਸਰਕਾਰ ਨੂੰ ਬਦਨਾਮ ਕਰਨ ਵਾਲੇ ਅਫਸਰਾਂ ਵਿਰੁੱਧ ਹੋਣੀ ਚਾਹੀਦੀ ਕਾਰਵਾਈ : ਇੰਦਰਜੀਤ ਸਿੰਘ ਜ਼ੀਰਾ

Sunday, Jan 13, 2019 - 06:58 PM (IST)

ਸਰਕਾਰ ਨੂੰ ਬਦਨਾਮ ਕਰਨ ਵਾਲੇ ਅਫਸਰਾਂ ਵਿਰੁੱਧ ਹੋਣੀ ਚਾਹੀਦੀ ਕਾਰਵਾਈ : ਇੰਦਰਜੀਤ ਸਿੰਘ ਜ਼ੀਰਾ

ਜ਼ੀਰਾ (ਗੁਰਮੇਲ) – ਜ਼ੀਰਾ ਦੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਸਹੁੰ ਚੁੱਕ ਸਮਾਗਮ ਦੌਰਾਨ ਫਿਰੋਜ਼ਪੁਰ ਵਿਖੇ ਪੁਲਸ ਵਿਭਾਗ ਦੇ ਉੱਚ ਅਫਸਰਾਂ ਦੀ ਕਾਰਗੁਜ਼ਾਰੀ 'ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਜਾਂਚ ਦੀ ਮੰਗ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਆਖਿਆ ਕਿ ਜੇਕਰ ਪ੍ਰਤੱਖ ਜਾਂਚ ਹੋਵੇ ਤਾਂ ਸੱਚ ਸਭ ਦੇ ਸਾਹਮਣੇ ਆਵੇਗਾ ਕਿਉਂਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ 'ਤੇ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਨੇ ਜੋ ਨਸ਼ਾ ਵਿਰੋਧੀ ਅਨਸਰਾਂ ਵਿਰੁੱਧ ਪਰਚੇ ਹੋਏ ਸਨ, ਸਬੰਧੀ ਗੱਲ ਕਰਦਿਆਂ ਉਨ੍ਹਾਂ ਨੂੰ ਕੁਝ ਕੁਰੱਪਟ ਅਫਸਰਾਂ ਨੇ ਕੈਂਸਲ ਕਰ ਦਿੱਤਾ, ਜੋ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਰੋਧਤਾ ਦਾ ਸਬੂਤ ਪੇਸ਼ ਕਰਦੇ ਹਨ।
ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਅਜਿਹੇ ਅਫਸਰਾਂ ਵਿਰੁੱਧ ਜਾਂਚ ਕਰਵਾ ਕੇ ਕਾਨੂੰਨੀ ਕਾਰਵਾਈ ਹੋਵੇ ਤਾਂ ਜੋ ਪੰਜਾਬ 'ਚੋਂ ਨਸ਼ਾ-ਮੁਕਤੀ ਨੂੰ ਪੂਰਨ ਸਹਿਯੋਗ ਮਿਲੇ। ਇਹੀ ਗੱਲ ਹਲਕਾ ਵਿਧਾਇਕ ਵਲੋਂ ਸਟੇਜ 'ਤੇ ਕਹੀ ਗਈ ਹੈ ਕਿ ਕੁਰੱਪਟ ਅਫਸਰ, ਜੋ ਨਸ਼ਾ-ਤਸਕਰਾਂ ਨਾਲ ਮਿਲੇ ਹੋਏ ਹਨ, ਇਸ ਮੁਹਿੰਮ ਨੂੰ ਸਿਰੇ ਨਹੀਂ ਚੜ੍ਹਨ ਦੇ ਰਹੇ। ਇਸ ਲਈ ਪੰਜਾਬ 'ਚੋਂ ਨਸ਼ਾ ਤਾਂ ਹੀ ਖਤਮ ਹੋ ਸਕਦਾ ਹੈ, ਜੇਕਰ ਕੁਰੱਪਟ ਅਫਸਰਾਂ 'ਤੇ ਨੱਥ ਪਾਈ ਜਾਵੇ।


Related News