ਸਿੱਧਵਾਂ ਨਹਿਰ ਕੰਢੇ ਪੁਸ਼ਪ ਵਿਹਾਰ ਦੇ ਬਾਹਰ ਬਣ ਰਹੀ ਵਿਵਾਦਿਤ ਇਮਾਰਤ ਖ਼ਿਲਾਫ਼ ਫਿਰ ਹੋਈ ਖਾਨਾਪੂਰਤੀ

Tuesday, Aug 06, 2024 - 06:07 PM (IST)

ਲੁਧਿਆਣਾ (ਹਿਤੇਸ਼)- ਨਗਰ ਨਿਗਮ ਅਧਿਕਾਰੀਆਂ ਵੱਲੋਂ ਸੋਮਵਾਰ ਨੂੰ ਸਿੱਧਵਾਂ ਨਹਿਰ ਕੰਢੇ ਪੁਸ਼ਪ ਵਿਹਾਰ ਦੇ ਬਾਹਰ ਬਣ ਰਹੀ ਵਿਵਾਦਿਤ ਇਮਾਰਤ ਦੇ ਖਿਲਾਫ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ ਪਰ ਜ਼ੋਨ ਡੀ ਦੀ ਇਮਾਰਤੀ ਸ਼ਾਖਾ ਦੀ ਟੀਮ ਵੱਲੋਂ ਉੱਥੇ ਖਾਨਾਪੂਰਤੀ ਤੋਂ ਸਿਵਾਏ ਕੁਝ ਨਹੀਂ ਕੀਤਾ ਗਿਆ ਜਿਸ ਦਾ ਸਬੂਤ ਇਹ ਹੈ ਕਿ ਇਸ ਇਮਾਰਤ ਦੀ ਉਸਾਰੀ ਲਈ 6 ਨਕਸ਼ੇ ਪਾਸ ਕਰਵਾਏ ਗਏ ਹਨ ਅਤੇ ਸਾਈਟ ’ਤੇ ਇਕੱਠ ਮਲਟੀ ਸਟੋਰੀ ਕੰਪਲੈਕਸ ਬਣਾਇਆ ਗਿਆ ਹੈ ਜਿਸ ਦੀ ਬੇਸਮੈਂਟ ਨੂੰ ਚਾਹੇ ਕਲੱਬ ਕਰ ਦਿੱਤਾ ਗਿਆ ਹੈ, ਜਦੋਂਕਿ ਓਵਰ ਕਵਰੇਜ ਦੇ ਮਾਮਲੇ ਵਿਚ ਕਾਰਵਾਈ ਸਿਰਫ ਨੋਟਿਸ ਜਾਰੀ ਕਰਨ ਤੱਕ ਹੀ ਸੀਮਤ ਹੈ ਜਿਸ ਕਰਨ ਥੱਲਿਓਂ ਉੱਪਰ ਤੱਕ ਦੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ - AAP ਦੇ ਜ਼ਿਲ੍ਹਾ ਪ੍ਰਧਾਨਾਂ ਨੇ CM ਮਾਨ ਦੇ ਨਾਂ ਲਿਖੇ ਮੰਗ ਪੱਤਰ, ਰੱਖੀ ਇਹ ਮੰਗ

ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਵੀ ਲਗ ਰਹੇ ਹਨ ਦੋਸ਼

ਇਸ ਇਮਾਰਤ ਦੀ ਉਸਾਰੀ ਦੌਰਾਨ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਵੀ ਲਗ ਰਹੇ ਹਨ ਕਿਉਂਕਿ ਇਸ ਦੇ ਫਰੰਟ ’ਤੇ ਸਿੰਚਾਈ ਵਿਭਾਗ ਦੀ ਜ਼ਮੀਨ ਹੈ ਅਤੇ ਸਾਈਡ ‘ਤੇ ਸੂਆ ਰੋਡ ਹੈ ਜਿਸ ਸਬੰਧੀ ਇਲਾਕੇ ਦੇ ਲੋਕਾਂ ਵੱਲੋਂ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਉੱਧਰ, ਇਸ ਰੋਡ ਨੂੰ ਕਮਰਸ਼ੀਅਲ ਡਿਕਲੇਅਰ ਕਰਨ ਦੇ ਲਈ ਨਗਰ ਨਿਗਮ ਵੱਲੋਂ ਜਾਰੀ ਨੋਟਿਸ ਵਿਚ ਸੜਕ ਦੀ ਚੌੜਾਈ ਵਧਾ ਕੇ 60 ਫੁੱਟ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਪਰ ਸਾਈਟ ’ਤੇ ਇਮਾਰਤ ਦੇ ਮਾਲਕ ਵੱਲੋਂ ਸੜਕ ਕੰਢੇ ਚਾਰਦੀਵਾਰੀ ਕਰ ਲਈ ਗਈ ਹੈ ਜਿਸ ਦੇ ਕੁਝ ਹਿੱਸੇ ਨੂੰ ਤੋੜਨ ਦਾ ਡਰਾਮਾ ਨਗਰ ਨਿਗਮ ਦੀ ਟੀਮ ਵੱਲੋਂ ਕੀਤਾ ਗਿਆ ਹੈ।

ਵਿਧਾਨ ਸਭਾ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੇ ਗਏ ਸਨ ਕਾਰਵਾਈ ਦੇ ਨਿਰਦੇਸ਼

ਸਿੱਧਵਾਂ ਨਹਿਰ ਕੰਢੇ ਪੁਸ਼ਪ ਵਿਹਾਰ ਦੇ ਬਾਹਰ ਬਣ ਰਹੀ ਵਿਵਾਦਿਤ ਇਮਾਰਤ ਦਾ ਮੁੱਦਾ ਪਿਛਲੇ ਦਿਨੀਂ ਹੋਈ ਵਿਧਾਨ ਸਭਾ ਦੀ ਲੋਕਲ ਬਾਡੀ ਕਮੇਟੀ ਦੀ ਬੈਠਕ ਦੌਰਾਨ ਵੀ ਛਾਇਆ ਰਿਹਾ ਸੀ। ਉਸ ਸਮੇਂ ਚੇਅਰਮੈਨ ਗੁਰਪ੍ਰੀਤ ਗੋਗੀ ਵੱਲੋਂ ਕਮਿਸ਼ਨਰ ਨੂੰ ਇਕ ਘੰਟੇ ਦੇ ਅੰਦਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਜਿਸ ਕਾਰਨ ਇਸ ਇਮਾਰਤ ਦੀ ਉਸਾਰੀ ਨਗਰ ਨਿਗਮ ਅਧਿਕਾਰੀਆਂ ਦੇ ਗਲੇ ਦਾ ਫਾਹਾ ਬਣ ਗਈ ਅਤੇ ਕਈ ਦਿਨਾਂ ਬਾਅਦ ਉਨ੍ਹਾਂ ਵੱਲੋਂ ਕਾਰਵਾਈ ਦੇ ਨਾਮ ਤੇ ਖਾਨਾਪੂਰਤੀ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਸੂਆ ਰੋਡ ਵੱਲ ਕੀਤੀ ਗਈ ਚਾਰਦੀਵਾਰੀ ਦੀ ਆੜ ਵਿਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 'ਪਾਪਾ ਮੈਂ ਪ੍ਰੇਸ਼ਾਨ ਹਾਂ...' 14 ਸਾਲਾ ਮਾਸੂਮ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਪਿਓ ਨੂੰ ਵੀਡੀਓ ਕਾਲ ਕਰ ਕਹੀਆਂ ਭਾਵੁਕ ਗੱਲਾ

ਇਸ ਸਬੰਧੀ ਐੱਮ.ਟੀ.ਪੀ. ਸੰਜੇ ਕੰਵਰ ਨੇ ਕਿਹਾ ਕਿ ਇਸ ਇਮਾਰਤ ਦੇ ਮਾਲਕਾਂ ਵੱਲੋਂ ਰਿਵਾਇਜ਼ ਨਕਸ਼ਾ ਜਮ੍ਹਾ ਕਰਵਾਇਆ ਗਿਆ ਹੈ ਜਿਸ ਸਬੰਧੀ ਰਿਪੋਰਟ ਮੰਗੀ ਗਈ ਹੈ ਕਿ ਪਲਾਟ ਸਾਈਜ਼ ਦੇ ਹਿਸਾਬ ਨਾਲ ਬਾਇਲਾਜ ਦੇ ਮੁਤਾਬਕ ਉਸਾਰੀ ਹੋ ਰਹੀ ਹੈ ਜਾਂ ਨਹੀਂ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਇਮਾਰਤੀ ਸ਼ਾਖਾ ਦੇ ਸਟਾਫ ਤੋਂ ਸਾਈਟ ’ਤੇ ਸਰਕਾਰੀ ਜ਼ਮੀਨ ’ਤੇ ਕੋਈ ਕਬਜ਼ਾ ਨਾ ਹੋਣ ਦਾ ਸਰਟੀਫਿਕੇਟ ਲੈਣ ਤੋਂ ਬਾਅਦ ਹੀ ਨਕਸ਼ਾ ਪਾਸ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News