ਸਾਗਰ ਨਿਊਟਨ ਗੈਂਗ ’ਤੇ ਪੁਲਸ ਦਾ ਸ਼ਿਕੰਜਾ : ਗੈਂਗਸਟਰ ਦੇ ਭਰਾ ਸਮੇਤ 4 ਗੁਰਗੇ ਸਲਾਖਾਂ ਪਿੱਛੇ

Saturday, Jul 13, 2024 - 03:41 PM (IST)

ਲੁਧਿਆਣਾ (ਰਿਸ਼ੀ)- ਕਈ ਬਾਰੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰ ਕੇ ਕਮਿਸ਼ਨਰੇਟ ਪੁਲਸ ਦੀ ਨੀਂਦ ਹਰਾਮ ਕਰਨ ਵਾਲੇ ਗੈਂਗਸਟਰ ਸਾਗਰ ਨਿਊਟਨ ਦੇ ਗੈਂਗ ’ਤੇ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚਲਦੇ ਸੀ. ਆਈ. ਏ.-2 ਅਤੇ ਸੀ. ਆਈ. ਏ.-3 ਦੀ ਪੁਲਸ ਪਾਰਟੀ ਵੱਲੋਂ ਗੈਂਗਸਟਰ ਸਾਗਰ ਦੇ ਭਰਾ ਸਮੇਤ 4 ਗੁਰਗਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਪਹੁੰਚਾਇਆ ਹੈ।

ਸੀ. ਆਈ. ਏ.-2 ਵੱਲੋਂ ਇਕ ਗੁਰਗੇ ਨੂੰ ਫੜ ਕੇ ਫੋਕਲ ਪੁਆਇੰਟ, ਜਦੋਂਕਿ ਸੀ. ਆਈ. ਏ.-3 ਵੱਲੋਂ 3 ਗੁਰਗਿਆਂ ਨੂੰ ਫੜ ਕੇ ਥਾਣਾ ਪੀ. ਏ. ਯੂ. ’ਚ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਕਤ ਜਾਣਕਾਰੀ ਏ. ਸੀ. ਪੀ. ਕ੍ਰਾਈਮ ਰਾਜ ਕੁਮਾਰ, ਸੀ. ਆਈ. ਏ.-2 ਮੁਖੀ ਵਿਕਰਮਜੀਤ ਸਿੰਘ ਅਤੇ ਸੀ. ਆਈ. ਏ.-3 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪਹਿਲਾਂ ਸੀ. ਆਈ. ਏ.-3 ਵੱਲੋਂ ਥਾਣਾ ਪੀ. ਏ. ਯੂ. ਦੇ ਇਲਾਕੇ ’ਚ ਇਕ ਸੁੰਨਸਾਨ ਪਲਾਟ ’ਚ ਬੈਠ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਉਂਦੇ ਛਾਪੇਮਾਰੀ ਕਰ ਕੇ ਗ੍ਰਿਫਤਾਰ ਕੀਤਾ। ਫੜੇ ਗਏ ਗੁਰਗਿਆਂ ਦੀ ਪਛਾਣ ਗੈਂਗਸਟਰ ਨਿਊਟਨ ਦੇ ਭਰਾ ਸੁਮਿਤ ਕੁਮਾਰ ਨਿਵਾਸੀ ਐੱਮ. ਆਈ. ਜੀ. ਫਲੈਟ, ਦੁੱਗਰੀ, ਮਾਹੀ ਗਿੱਲ, ਨਿਵਾਸੀ ਕੁੰਦਨਪੁਰੀ, ਸਿਵਲ ਲਾਈਨ ਅਤੇ ਕੀਰਤ ਕੁਮਾਰ ਨਿਵਾਸੀ ਦੁੱਗਰੀ, ਫੇਸ-3 ਵਜੋਂ ਹੋਈ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ 1 ਦੇਸੀ ਪਿਸਤੌਲ, 2 ਮੋਬਾਈਲ, ਦਾਤਰ ਅਤੇ ਕਿਰਚ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਘਰ ਦੇ ਕੰਮ ਕਰ ਰਹੀ ਮਾਸੂਮ ਬੱਚੀ ਨਾਲ ਵਾਪਰ ਗਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਜਦੋਂਕਿ ਸੀ. ਆਈ. ਏ.-2 ਦੀ ਪੁਲਸ ਵੱਲੋਂ ਗੈਂਗਸਟਰ ਦੇ ਕਰੀਬੀ ਸੁਮਿਤ ਸੱਭਰਵਾਲ ਉਰਫ ਨਾਨੂ ਨਿਵਾਜਸੀ ਸ਼ਾਹੀ ਮੁਹੱਲਾ ਨੂੰ ਫੜਨ ’ਚ ਕਾਮਯਾਬੀ ਹਾਸਲ ਹੋਈ ਹੈ। ਪੁਲਸ ਨੇ ਮੁਲਜ਼ਮ ਤੋਂ 1 ਦੇਸੀ ਪਿਸਤੌਲ, 1 ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ। ਪੁਲਸ ਮੁਤਾਬਕ ਮੁਲਜ਼ਮ ਖਿਲਾਫ ਕਤਲ ਦਾ ਯਤਨ, ਫਾਇਰਿੰਗ ਸਮੇਤ 4 ਕੇਸ ਦਰਜ ਹਨ। ਪੁਲਸ ਦੇ ਮੁਤਾਬਕ ਮੁਲਜ਼ਮ ਨਾਜਾਇਜ਼ ਹਥਿਆਰ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ। ਇਨ੍ਹਾਂ ਦੀ ਵਰਤੋਂ ਸ਼ਹਿਰ ਦੇ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਲਈ ਹੀ ਕੀਤੀ ਜਾਣੀ ਸੀ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

5 ਦਿਨ ਪਹਿਲਾਂ ਸ਼ਹੀਦ ਕਰਨੈਲ ਸਿੰਘ ਨਗਰ ’ਚ ਨਾਨੂ ਕੀਤੀ ਸੀ ਫਾਇਰਿੰਗ

5 ਦਿਨ ਪਹਿਲਾਂ ਬੀਤੀ 8 ਜੁਲਾਈ ਨੂੰ ਥਾਣਾ ਦੁੱਗਰੀ ਦੇ ਇਲਾਕੇ ਕਰਨੈਲ ਸਿੰਘ ਨਗਰ ’ਚ ਰਾਤ ਸਮੇਂ ਫਾਇਰਿੰਗ ਨਾਨੂ ਨੇ ਕੀਤੀ ਸੀ, ਜਿਸ ਨੂੰ ਪੁਲਸ ਨੇ ਦਬੋਚ ਲਿਆ। ਫਾਇਰਿੰਗ ਤੋਂ ਬਾਅਦ ਗੈਂਗਸਟਰ ਨਿਊਟਨ ਨੇ ਲਾਈਵ ਹੋ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ।

ਨਿਊਟਨ ਤੱਕ ਪੁੱਜਣ ’ਚ ਮਿਲੇਗੀ ਮਦਦ

ਭਰਾ ਅਤੇ 3 ਗੁਰਗਿਆਂ ਦੇ ਫੜੇ ਜਾਣ ਤੋਂ ਬਾਅਦ ਗੈਂਗਸਟਰ ਨਿਊਟਨ ਤੱਕ ਪੁੱਜਣ ’ਚ ਪੁਲਸ ਨੂੰ ਕਾਫੀ ਮਦਦ ਮਿਲੇਗੀ। ਪੁਲਸ ਵੱਲੋਂ ਸਾਰਿਆਂ ਦੇ ਮੋਬਾਈਲ ਦੀ ਡਿਟੇਲ ਕਢਵਾਉਣ ਦੇ ਨਾਲ ਹੀ ਪਤਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਇਸ ਸਮੇਂ ਸਾਗਰ ਕਿੱਥੇ ਅਤੇ ਕਿਨ੍ਹਾਂ ਸਾਥੀਆਂ ਨਾਲ ਰਹਿ ਰਿਹਾ ਹੈ ਅਤੇ ਉਸ ਦੇ ਤਾਰ ਕਿੱਥੋਂ ਤੱਕ ਜੁੜੇ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News