ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ 'ਤੋ ਹੋਈ ਕਾਰਵਾਈ; ਗੁਪਤ ਅੰਗਾਂ 'ਤੇ ਲਾਇਆ ਸੀ ਕਰੰਟ

Friday, Jul 07, 2023 - 07:03 PM (IST)

ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ ਕਰਨ ਵਾਲੇ ਪੁਲਸ ਮੁਲਾਜ਼ਮਾਂ 'ਤੋ ਹੋਈ ਕਾਰਵਾਈ; ਗੁਪਤ ਅੰਗਾਂ 'ਤੇ ਲਾਇਆ ਸੀ ਕਰੰਟ

ਗੁਰਦਾਸਪੁਰ: (ਵਿਨੋਦ)- ਇਕ ਲੜਕੀ ਨੂੰ ਮਹਿਲਾ ਅਧਿਕਾਰੀ ਦੇ ਘਰ ਤੋਂ ਚੋਰੀ ਦੇ ਮਾਮਲੇ ’ਚ ਸ਼ੱਕ ਦੇ ਆਧਾਰ ’ਤੇ ਪੁਲਸ ਸਟੇਸ਼ਨ ਵਿਚ ਲਿਆ ਕੇ ਉਸ ’ਤੇ ਤਸ਼ੱਦਤ ਕਰਨ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਨੇ ਕਾਰਵਾਈ ਕਰਦੇ ਹੋਏ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ, ਸਹਾਇਕ ਸਬ ਇੰਸਪੈਕਟਰ ਮੰਗਲ ਅਤੇ ਸਹਾਇਕ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਪੱਖਾ ਚਲਾਉਣ ਲੱਗਿਆਂ ਝੁਲਸੀ 13 ਸਾਲਾ ਬੱਚੀ, ਮਾਂ ਨੇ ਰੋ-ਰੋ ਕੇ ਦੱਸੀ ਸਾਰੀ ਗੱਲ

ਇਸ ਸਬੰਧੀ ਪੁਲਸ ਮੁਖੀ ਹੈੱਡਕੁਆਰਟਰ ਨਵਜੋਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁੱਢਲੀ ਜਾਂਚ ਦੇ ਆਧਾਰ ’ਤੇ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਸਮੇਤ ਹੋਰ ਦੋ ਅਧਿਕਾਰੀਆਂ ਨੂੰ ਪੁਲਸ ਲਾਈਨ ਹਾਜ਼ਰ ਕੀਤਾ ਗਿਆ ਹੈ। ਪੀੜਤ ਲੜਕੀ ਨੇ ਬਿਆਨ ਦਿੱਤਾ ਸੀ ਕਿ ਇਨ੍ਹਾਂ ਤਿੰਨਾਂ ਨੇ ਉਸ ’ਤੇ ਪੁਲਸ ਸਟੇਸ਼ਨ ਦੇ ਕੁਆਰਟਰਾਂ ਵਿਚ ਲੈ ਜਾ ਕੇ ਤਸ਼ੱਦਤ ਕੀਤਾ ਸੀ। ਇਸ ਲਈ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ ਸੁਖਪਾਲ ਸਿੰਘ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ਇੰਚਾਰਜ ਵਿਜੇ ਰੁਪਾਣੀ ਦਾ ਵੱਡਾ ਬਿਆਨ

ਸਬ-ਇੰਸਪੈਕਟਰ ਕਰਿਸ਼ਮਾ ਨੂੰ ਸੌਂਪਿਆ ਚਾਰਜ

ਉਨ੍ਹਾਂ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਦਾ ਕਾਰਜਭਾਰ ਸਬ ਇੰਸਪੈਕਟਰ ਕਰਿਸ਼ਮਾ ਨੂੰ ਸੌਂਪਿਆ ਗਿਆ ਹੈ। ਜ਼ਿਕਰਯੋਗ ਹੇ ਕਿ ਬੀਤੇ ਦਿਨੀਂ ਇਕ ਮਹਿਲਾ ਜੱਜ ਦੇ ਘਰ ਤੋਂ 22 ਤੋਲੇ ਸੋਨੇ ਦੇ ਜੇਵਰ ਅਤੇ 20 ਹਜ਼ਾਰ ਰੁਪਏ ਨਗਦ ਚੋਰੀ ਹੋਏ ਸੀ। ਇਸ ਮਾਮਲੇ ਵਿਚ ਆਲੇਚੱਕ ਵਾਸੀ ਲੜਕੀ 'ਤੇ ਪੁਲਸ ਨੇ ਤਸ਼ੱਦਤ ਕੀਤਾ ਸੀ। ਉਹ ਮਹਿਲਾ ਜੱਜ ਦੇ ਘਰ ਵਿਚ ਸਫਾਈ ਆਦਿ ਦਾ ਕੰਮ ਕਰਦੀ ਸੀ। ਜਿਸ ਕਾਰਨ ਉਸ  ਨੂੰ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਚੁੱਕਿਆ ਸੀ ਤੇ ਸਿਟੀ ਥਾਣੇ ’ਚ ਰੱਖਣ ਦੀ ਬਜਾਏ ਪੁਲਸ ਕੁਆਰਟਰ ’ਚ 2 ਦਿਨ ਰੱਖ ਕੇ ਤਸ਼ੱਦਦ ਕੀਤਾ ਅਤੇ ਗੁਪਤ ਅੰਗਾਂ ’ਤੇ ਬਿਜਲੀ ਦਾ ਕਰੰਟ ਵੀ ਲਾਇਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News