1040 ਨਸ਼ੀਲੀਆਂ ਗੋਲੀਆਂ ਤੇ 20 ਗ੍ਰਾਮ ਸਮੈਕ ਰੱਖਣ ਦੇ ਕੇਸ ''ਚੋਂ ਬਰੀ

Wednesday, Dec 13, 2017 - 05:43 AM (IST)

1040 ਨਸ਼ੀਲੀਆਂ ਗੋਲੀਆਂ ਤੇ 20 ਗ੍ਰਾਮ ਸਮੈਕ ਰੱਖਣ ਦੇ ਕੇਸ ''ਚੋਂ ਬਰੀ

ਪਟਿਆਲਾ, (ਰਾਜੇਸ਼)- ਮਾਣਯੋਗ ਅਦਾਲਤ ਸ਼੍ਰੀ ਦੀਪਕ ਚੌਧਰੀ ਸਪੈਸ਼ਲ ਜੱਜ ਪਟਿਆਲਾ ਨੇ ਆਸ਼ੂ ਸ਼ਰਮਾ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੁਲਵੰਤ ਸਿੰਘ ਵਾਸੀ ਡੇਰਾ ਜ਼ੁਲਮਗੜ੍ਹ ਥਾਣਾ ਖਨੌਰੀ ਜ਼ਿਲਾ ਸੰਗਰੂਰ ਨੂੰ 1040 ਨਸ਼ੀਲੀਆਂ ਗੋਲੀਆਂ ਅਤੇ 20 ਗ੍ਰਾਮ ਸਮੈਕ ਦੇ ਕੇਸ ਵਿਚੋਂ ਬਰੀ ਕਰ ਦਿੱਤਾ। 
ਗੌਰਤਲਬ ਹੈ ਕਿ ਏ. ਐੱਸ. ਆਈ. ਕਰਮ ਸਿੰਘ ਥਾਣਾ ਤ੍ਰਿਪੜੀ ਨੇ 29/5/2015 ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਨੇੜੇ ਮਿੰਨੀ ਸਕੱਤਰੇਤ ਪਟਿਆਲਾ ਵਿਖੇ 1040 ਨਸ਼ੀਲੀਆਂ ਗੋਲੀਆਂ ਅਤੇ 20 ਗ੍ਰਾਮ ਸਮੈਕ ਸਮੇਤ ਕਾਬੂ ਕੀਤਾ ਸੀ। ਇਸ ਸਬੰਧੀ ਮੁਕੱਦਮਾ ਨੰ. 155 ਥਾਣਾ ਤ੍ਰਿਪੜੀ ਵਿਖੇ ਦਰਜ ਕੀਤਾ ਗਿਆ ਸੀ।


Related News