ACP ਦੀਆਂ ਗੱਲਾਂ ਤੋਂ ਦੁਖੀ SHO ਨੇ ਖੁਦ ਛੱਡਿਆ ਥਾਣਾ, ਗਲਤ ਸ਼ਬਦ ਬੋਲ ਕੀਤੀ ਬੇਇੱਜ਼ਤੀ

05/28/2022 1:27:54 PM

ਲੁਧਿਆਣਾ (ਰਾਜ, ਨਰਿੰਦਰ) - ਪੁਲਸ ’ਚ ਆਪਸੀ ਮਤਭੇਦ ਅਕਸਰ ਦੇਖਣ ’ਚ ਮਿਲ ਜਾਂਦੇ ਹਨ। ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਕੇਸ ’ਚ ਲਿਖਾ-ਪੜ੍ਹੀ ਵਿਚ ਹੋਈ ਥੋੜ੍ਹੀ ਲਾਪ੍ਰਵਾਹੀ ’ਤੇ ਏ. ਸੀ. ਪੀ. ਨੇ ਇਕ ਐੱਸ. ਐੱਚ. ਓ. ਨੂੰ ਨਾਰਾਜ਼ ਕਰ ਦਿੱਤਾ ਅਤੇ ਕੁਝ ਉੱਚਾ-ਨੀਵਾਂ ਬੋਲ ਪਏ। ਆਪਣੀ ਬੇਇੱਜ਼ਤੀ ਬਰਦਾਸ਼ਤ ਨਾ ਕਰਦੇ ਹੋਏ ਐੱਸ. ਐੱਚ. ਓ. ਨੇ ਖੁਦ ਥਾਣਾ ਛੱਡ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਥਾਣਾ ਛੱਡਣ ਤੋਂ ਪਹਿਲਾਂ ਉਸ ਨੇ ਆਪਣੇ ਏ. ਸੀ. ਪੀ. ਖ਼ਿਲਾਫ਼ ਇਕ ਰਪਟ ਪਾ ਦਿੱਤੀ ਕਿ ਏ. ਸੀ. ਪੀ. ਨੇ ਉਸ ਨਾਲ ਗਲਤ ਵਿਵਹਾਰ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ:  ਪੰਜਾਬ ਪੁਲਸ ਲਈ ਚੁਣੇ ਗਏ 4358 ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਦਿੱਤੇ ਜਾਣਗੇ ਨਿਯੁਕਤੀ ਪੱਤਰ

ਦਰਅਸਲ ਇਹ ਮਾਮਲਾ ਥਾਣਾ ਡਾਬਾ ਦਾ ਹੈ, ਜਿੱਥੇ ਇੰਸ. ਦਵਿੰਦਰ ਸ਼ਰਮਾ ਬਤੌਰ ਐੱਸ. ਐੱਚ. ਓ. ਸਨ। ਕੁਝ ਦਿਨ ਪਹਿਲਾਂ ਇਕ ਕੇਸ ਵਿਚ ਹੋਈ ਥੋੜ੍ਹੀ ਜਿਹੀ ਲਾਪ੍ਰਵਾਹੀ ’ਤੇ ਏ. ਸੀ. ਪੀ. (ਇੰਡਸਟਰੀਅਲ ਏਰੀਆ-ਬੀ) ਰਾਜੇਸ਼ ਸ਼ਰਮਾ ਨੇ ਉਸ ਨੂੰ ਗੁੱਸੇ ਵਿਚ ਬਹੁਤ ਕੁਝ ਬੋਲ ਦਿੱਤਾ। ਇਹ ਗੱਲ ਐੱਸ. ਐੱਚ. ਓ. ਦਵਿੰਦਰ ਸ਼ਰਮਾ ਨੂੰ ਚੰਗੀ ਨਹੀਂ ਲੱਗੀ, ਜਿਸ ਤੋਂ ਬਾਅਦ ਰਪਟ ਪਾ ਕੇ ਉਸ ਨੇ ਖੁਦ ਥਾਣਾ ਛੱਡ ਦਿੱਤਾ ਅਤੇ ਆਪਣੀ ਰਵਾਨਗੀ ਪੁਲਸ ਲਾਈਨ ਦੀ ਦੇ ਦਿੱਤੀ।

ਪੜ੍ਹੋ ਇਹ ਵੀ ਖ਼ਬਰ:  ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ

ਡਾਬੇ ਥਾਣੇ ਦੇ ਐੱਸ.ਐੱਚ.ਓ. ਦਵਿੰਦਰ ਸ਼ਰਮਾ ਨੇ ਰਪਟ ’ਚ ਲਿਖਿਆ ਹੈ ਕਿ 23 ਮਈ ਨੂੰ ਉਹ ਥਾਣੇ ਵਿਚ ਮੌਜੂਦ ਸੀ ਤਾਂ ਏ. ਸੀ. ਪੀ. (ਇੰਡਸਟਰੀਅਲ ਏਰੀਆ-ਬੀ) ਰਾਜੇਸ਼ ਸ਼ਰਮਾ ਨੇ ਆਪਣੇ ਨਿੱਜੀ ਨੰਬਰ ਤੋਂ ਕਾਲ ਕੀਤੀ, ਜਿਨ੍ਹਾਂ ਨੇ ਉਸ ਨੂੰ ਬਹੁਤ ਗਲਤ ਸ਼ਬਦਾਵਲੀ ਬੋਲੀ ਅਤੇ ਮੇਰਾ ਅਪਮਾਨ ਕੀਤਾ। ਇਸ ਲਈ ਉਹ ਆਪਣੇ ਸਨਮਾਨ ਲਈ ਖੁਦ ਥਾਣਾ ਛੱਡ ਕੇ ਆਪਣੀ ਪੁਲਸ ਲਾਈਨ ’ਚ ਹਾਜ਼ਰੀ ਪਾ ਰਹੇ ਹਨ। ਭਵਿੱਖ ਵਿਚ ਮੈਂ ਭਗਵਾਨ ਤੋਂ ਪ੍ਰਾਥਨਾ ਕਰਦਾ ਹਾਂ ਕਿ ਮੇਰੀ ਹੋਈ ਬੇਇੱਜ਼ਤੀ ਦਾ ਉਹ ਇਨਸਾਫ ਕਰਨਗੇ।

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਪਰਿਵਾਰ ਨੂੰ ਬੰਦੀ ਬਣਾ ਕੇ ਲੁੱਟਣ ਦੇ ਮਾਮਲੇ ’ਚ ਹੋਈ ਲਾਪ੍ਰਵਾਹੀ
ਡਾਬਾ ਇਲਾਕੇ ਵਿਚ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਬੰਦੀ ਬਣਾ ਕੇ ਲੁੱਟਣ ਦਾ ਦੀ ਵਾਰਦਾਤ ਹੋਈ ਸੀ, ਜੋ ਦੋ ਦਿਨਾਂ ਦੇ ਅੰਦਰ ਉਕਤ ਮਾਮਲਾ ਹੱਲ ਕਰ ਕੇ ਮੁਲਜ਼ਮਾਂ ਨੂੰ ਫੜ ਲਿਆ ਗਿਆ ਸੀ। ਸੂਤਰਾਂ ਤੋਂ ਪਤਾ ਲੱਗਾ ਕਿ ਉਕਤ ਮਾਮਲੇ ਵਿਚ ਐੱਸ. ਐੱਚ. ਓ. ਨੇ ਕਿਸੇ ਅਧਿਕਾਰੀ ਨੂੰ ਇਸ ਬਾਰੇ ਦੱਸਿਆ ਨਹੀਂ ਸੀ। ਭਾਵੇਂ ਅਧਿਕਾਰੀਆਂ ਮੁਤਾਬਕ ਉਕਤ ਮਾਮਲੇ ਵਿਚ ਹੋਏ ਪੇਪਰ ਵਰਕ ’ਚ ਕੁਝ ਲਾਪ੍ਰਵਾਹੀ ਹੋਈ ਸੀ। ਇਕ ਕੇਸ ’ਚ ਦਸਤਾਵੇਜ਼ ਤਿਆਰ ਕਰਨ ਵਿਚ ਐੱਸ. ਐੱਚ. ਓ. ਵਲੋਂ ਲਾਪ੍ਰਵਾਹੀ ਵਰਤੀ ਗਈ ਸੀ। ਇਸ ਲਈ ਏ. ਸੀ. ਪੀ. ਨੇ ਉਸ ਨੂੰ ਸਮਝਾਇਆ ਸੀ। ਇਸ ਗੱਲ ਨੂੰ ਉਹ ਗੁੱਸੇ ਵਿਚ ਲੈ ਗਿਆ। ਉਸ ਦੀ ਜਗ੍ਹਾ ’ਤੇ ਹੋਰ ਐੱਸ. ਐੱਚ. ਓ. ਲਗਾਇਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ


rajwinder kaur

Content Editor

Related News