ਐਕਟਿਵਾ-ਜੀਪ ਦੀ ਟੱਕਰ; 1 ਫੱਟੜ

07/21/2017 12:35:28 AM

ਬੰਗਾ, (ਚਮਨ ਲਾਲ, ਰਾਕੇਸ਼)- ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਗੜ੍ਹਸ਼ੰਕਰ ਚੌਕ 'ਚ ਇਕ ਜੀਪ ਦੇ ਸਕੂਟਰ 'ਚ ਅਚਾਨਕ ਵੱਜਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪੱਦੀ ਮੱਟ ਵਾਲੀ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਆਪਣੀ ਐਕਟਿਵਾ 'ਤੇ ਬੰਗਾ-ਨਵਾਂਸ਼ਹਿਰ ਰੋਡ ਤੋਂ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਗੜ੍ਹਸ਼ੰਕਰ ਰੋਡ ਬੈਂਕ ਨੂੰ ਮੁੜਨ ਲੱਗਾ ਤਾਂ ਪਿੱਛਿਓਂ ਨਵਾਂਸ਼ਹਿਰ ਵੱਲੋਂ ਆ ਰਹੀ ਇਕ ਬਲੈਰੋ ਜੀਪ, ਜਿਸ ਨੂੰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸ਼ਾਦੀਪੁਰ ਚਲਾ ਰਿਹਾ ਸੀ, ਆ ਵੱਜੀ ਤੇ ਬਲਵੰਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਮੌਕੇ 'ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬੰਗਾ ਸਿਟੀ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਨੁਕਸਾਨੇ ਵਾਹਨ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ।


Related News