ਹਾਈਕੋਰਟ ਵਲੋਂ ਬਿਨਾਂ ਲਾਈਸੈਂਸ ਤੇਜ਼ਾਬ ਦੀ ਵਿਕਰੀ ''ਤੇ ਪਾਬੰਦੀ

Tuesday, Jul 02, 2019 - 08:41 AM (IST)

ਹਾਈਕੋਰਟ ਵਲੋਂ ਬਿਨਾਂ ਲਾਈਸੈਂਸ ਤੇਜ਼ਾਬ ਦੀ ਵਿਕਰੀ ''ਤੇ ਪਾਬੰਦੀ

ਮਾਨਸਾ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਿਨਾਂ ਲਾਈਸੈਂਸ ਦੇ ਤੇਜ਼ਾਬ ਦੀ ਵਿਕਰੀ 'ਤੇ ਰੋਕ ਲਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ 28 ਮਈ, 2019 ਦੇ ਹੁਕਮਾਂ ਰਾਹੀਂ ਹਾਈਕੋਰਟ ਵੱਲੋਂ ਪੰਜਾਬ, ਹਰਿਆਣਾ ਅਤੇ ਯੂ. ਟੀ ਚੰਡੀਗੜ੍ਹ 'ਚ ਤੇਜ਼ਾਬ ਦੀ ਵਿਕਰੀ 'ਤੇ ਮੁਕੰਮਲ ਰੋਕ ਲਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਤੇਜ਼ਾਬ ਦੀ ਵਿਕਰੀ ਸਿਰਫ਼ ਇਕ ਲਾਈਸੈਂਸਸ਼ੁਦਾ ਡੀਲਰ ਤੋਂ ਦੂਜੇ ਡੀਲਰ ਨੂੰ, ਲਾਈਸੈਂਸਸ਼ੁਦਾ ਡੀਲਰ ਵੱਲੋਂ ਕਿਸੇ ਸਕੂਲ, ਕਾਲਜ ਜਾਂ ਕਿਸੇ ਮੈਡੀਕਲ ਕਾਲਜ, ਹਸਪਤਾਲ ਜਾਂ ਡਿਸਪੈਂਸਰੀ ਜੋ ਕਿ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹੇਠ ਹੋਣ, ਤੋਂ ਇਲਾਵਾ ਕਿਸੇ ਵੀ ਮਾਨਤਾ ਪ੍ਰਾਪਤ ਜਨਤਕ ਸੰਸਥਾ ਜਾਂ ਉਦਯੋਗਿਕ ਫਰਮ ਨੂੰ ਕਰ ਸਕਦਾ ਹੈ। ਜੇਕਰ ਕੋਈ ਵੀ ਵਿਅਕਤੀ ਅਣ ਅਧਿਕਾਰਤ ਤੌਰ 'ਤੇ ਤੇਜ਼ਾਬ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉੁਸ ਖਿਲਾਫ਼ ਐਫ. ਆਈ. ਆਰ. ਦਰਜ ਕੀਤੀ ਜਾਵੇਗੀ।


author

Babita

Content Editor

Related News