ਕਾਰੋਬਾਰੀ ਦੇ ਪੁੱਤ ''ਤੇ ਗੋਲ਼ੀਆਂ ਚਲਾਉਣ ਵਾਲਾ ਕਾਬੂ, ਹੋਇਆ ਵੱਡਾ ਖ਼ੁਲਾਸਾ

Monday, Aug 26, 2024 - 04:47 PM (IST)

ਕਾਰੋਬਾਰੀ ਦੇ ਪੁੱਤ ''ਤੇ ਗੋਲ਼ੀਆਂ ਚਲਾਉਣ ਵਾਲਾ ਕਾਬੂ, ਹੋਇਆ ਵੱਡਾ ਖ਼ੁਲਾਸਾ

ਲੁਧਿਆਣਾ (ਤਰੁਣ)- ਕਰੀਬ ਇਕ ਹਫਤਾ ਪਹਿਲਾਂ ਸਰਾਭਾ ਨਗਰ ਡੀ. ਜ਼ੋਨ ਨੇੜੇ ਇਕ ਕਾਰੋਬਾਰੀ ਦੇ ਮੁੰਡੇ ਗੈਰੀ ਭਰਦਵਾਜ ’ਤੇ ਤਾਬੜਤੋੜ ਗੋਲੀਆਂ ਚਲਾਉਣ ਵਾਲੇ ਇਕ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕਾਬੂ ਕਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗਗਨਦੀਪ ਨਿਵਾਸੀ ਹੈਬੋਵਾਲ ਵਜੋਂ ਹੋਈ ਹੈ। ਥਾਣਾ ਮੁਖੀ ਇੰਸ. ਵਿਜੇ ਕੁਮਾਰ ਨੇ ਦੱਸਿਆ ਕਿ ਗੈਰੀ ਅਤੇ ਮੁਲਜ਼ਮ ਗਗਨਦੀਪ ’ਚ ਪੁਰਾਣੀ ਰੰਜਿਸ਼ ਹੈ। ਸਕੂਲ ਟਾਈਮ ਤੋਂ ਹੀ ਦੋਵੇਂ ਇਕ-ਦੂਜੇ ਦੇ ਦੁਸ਼ਮਣ ਬਣ ਬੈਠੇ। ਕਈ ਵਾਰ ਦੋਵਾਂ ਧਿਰਾਂ ’ਚ ਝੜਪਾਂ ਹੋ ਚੁੱਕੀਆਂ ਹਨ।

2023 ’ਚ ਮੁਲਜ਼ਮ ਧਿਰ ਦੇ ਖਿਲਾਫ ਧਾਰਾ 307 ਤਹਿਤ ਕੇਸ ਦਰਜ ਹੋਇਆ ਸੀ, ਜਿਸ ’ਚ ਗੈਰੀ ਮੁੱਖ ਗਵਾਹ ਹੈ। ਮੁਲਜ਼ਮ ਗੈਰੀ ਨੂੰ ਗਵਾਹੀ ਨਾ ਦੇਣ ਦਾ ਦਬਾਅ ਬਣਾਉਣਾ ਚਾਹੁੰਦੇ ਸਨ ਪਰ ਗੈਰੀ ਨੇ ਮੁਲਜ਼ਮ ਧਿਰ ਦੇ ਖਿਲਾਫ ਗਵਾਹੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੱਤਰਕਾਰਾਂ ਨੇ ਜਾਮ ਕੀਤਾ ਨੈਸ਼ਨਲ ਹਾਈਵੇਅ! ਪੜ੍ਹੋ ਕੀ ਹੈ ਪੂਰਾ ਮਾਮਲਾ

ਇਸ ਗੱਲ ਦੀ ਰੰਜਿਸ਼ ਮੁਲਜ਼ਮ ਧਿਰ ਰੱਖਦੀ ਹੈ, ਜਿਨ੍ਹਾਂ ਨੇ ਸਰਾਭਾ ਨਗਰ ਡੀ-ਜ਼ੋਨ ਨੇੜੇ ਗੈਰੀ ਭਰਦਵਾਜ ਦੀ ਬੀ. ਐੱਮ. ਡਬਲਯੂ. ਕਾਰ ’ਤੇ ਉਸ ਸਮੇਂ ਗੋਲੀਆਂ ਚਲਾਈਆਂ, ਜਦੋਂ ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਤੋਂ ਘਰ ਜਾ ਰਿਹਾ ਸੀ। ਪੁਲਸ ਨੇ ਮੁਲਜ਼ਮ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਹੋਰਨਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ’ਚ ਸਾਰੇ ਲੜਕਿਆਂ ਦੀ ਉਮਰ 22 ਤੋਂ 24 ਸਾਲ ਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News