ਮੋਬਾਇਲ ਖੋਹਣ ਦੇ ਦੋਸ਼ੀ ਨੂੰ 5 ਸਾਲ ਦੀ ਕੈਦ

Saturday, Dec 17, 2022 - 11:58 AM (IST)

ਮੋਬਾਇਲ ਖੋਹਣ ਦੇ ਦੋਸ਼ੀ ਨੂੰ 5 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਦੀ ਅਦਾਲਤ ਨੇ ਇਕ ਔਰਤ ਦਾ ਮੋਬਾਇਲ ਫ਼ੋਨ, 2200 ਰੁਪਏ ਦੀ ਨਕਦੀ ਅਤੇ ਡੈਬਿਟ ਕਾਰਡ ਵਾਲਾ ਪਰਸ ਖੋਹਣ ਦੇ ਦੋਸ਼ ਹੇਠ ਸਚਿਨ ਸ਼ਰਮਾ ਵਾਸੀ ਹੀਰਾ ਸਿੰਘ ਰੋਡ ਸੰਤ ਨਗਰ ਨੂੰ ਸ਼ਿਵ ਮੰਦਰ ਨੇੜੇ ਗ੍ਰਿਫ਼ਤਾਰ ਕੀਤਾ ਸੀ।

ਉਸ ਨੂੰ 5 ਸਾਲ ਦੀ ਕੈਦ ਅਤੇ 6000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਬੀ. ਡੀ. ਗੁਪਤਾ ਨੇ ਦੱਸਿਆ ਕਿ ਇਕ ਨਿਜੀ ਸਕੂਲ ਦੀ ਅਧਿਆਪਕਾ ਤਾਨਿਆ ਕਾਲੜਾ ਦੇ ਬਿਆਨਾਂ ’ਤੇ 4 ਜੁਲਾਈ, 2021 ਨੂੰ ਥਾਣਾ ਡਵੀਜ਼ਨ ਨੰ. 5 ’ਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।


author

Babita

Content Editor

Related News