ਐੱਨ. ਆਰ. ਆਈ. ਦੇ ਕਤਲ ਕੇਸ ''ਚ ਮੁੱਖ ਦੋਸ਼ੀ ਗ੍ਰਿਫਤਾਰ
Monday, Jun 11, 2018 - 06:36 AM (IST)
ਢਿਲਵਾਂ, (ਜ. ਬ.)– ਬੀਤੇ ਦਿਨੀਂ ਧਾਲੀਵਾਲ ਬੇਟ ਵਿਖੇ ਕਤਲ ਕਰ ਦਿੱਤੇ ਗਏ ਐੱਨ. ਆਰ. ਆਈ. ਦੇ ਕਤਲ ਦੇ ਦੋਸ਼ ਹੇਠ ਢਿਲਵਾਂ ਪੁਲਸ ਵੱਲੋਂ ਮੁੱਖ ਕਥਿਤ ਦੋਸ਼ੀ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਢਿਲਵਾਂ ਭੂਸ਼ਨ ਸੇਖੜੀ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਜਗਤ ਸਿੰਘ, ਜਸਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਸੁਖਜਿੰਦਰ ਸਿੰਘ ਪੁੱਤਰ ਬੂਟਾ ਸਿੰਘ ਨੇ ਪੈਲੀ ਦਾ ਠੇਕਾ ਨਾ ਛੱਡਣ ਕਰ ਕੇ ਜਿਸ ਟਰੈਕਟਰ ਥੱਲੇ ਦੇ ਕੇ ਐੱਨ. ਆਰ. ਆਈ. ਕਰਮ ਸਿੰਘ ਨੂੰ ਕਥਿਤ ਕਤਲ ਕਰ ਦਿੱਤਾ ਸੀ। ਉਹ ਟਰੈਕਟਰ ਵੀ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਐੱਨ. ਆਰ. ਆਈ. ਦਾ ਕਤਲ ਕਰਨ ਵਾਲੇ ਬੂਟਾ ਸਿੰਘ ਜਿਸ ਨੂੰ ਗ੍ਰਿਫਤਾਰੀ ਉਪਰੰਤ ਜੇਲ ਭੇਜ ਦਿੱਤਾ ਗਿਆ ਸੀ ਪਰ ਉਸਦੇ ਦੋਵੇਂ ਲੜਕੇ ਸੁਖਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਫਰਾਰ ਚੱਲ ਰਹੇ ਸਨ । ਮੁਖਬਰ ਦੀ ਇਤਲਾਹ ਉਪਰ ਧਾਲੀਵਾਲ ਬੇਟ ਤੋਂ ਅੱਡਾ ਮਿਆਣੀ ਬਾਕਰਪੁਰ ਇਸ ਕੇਸ ਦੇ ਕਥਿਤ ਤੌਰ 'ਤੇ ਮੁੱਖ ਦੋਸ਼ੀ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।
