ਨਾਬਾਲਗ ਲਡ਼ਕੀ ਨੂੰ ਭਜਾ ਕੇ ਲਿਜਾਣ ਵਾਲਾ ਗ੍ਰਿਫਤਾਰ
Tuesday, Jun 26, 2018 - 12:57 AM (IST)
ਰਾਹੋਂ, (ਪ੍ਰਭਾਕਰ)- 16 ਸਾਲ ਦੀ ਨਾਬਾਲਗ ਲਡ਼ਕੀ ਨੂੰ ਭਜਾਉਣ ਵਾਲਾ ਦੋਸ਼ੀ ਨੁੰ ਪੁਲਸ ਨੇ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਬਹਿਲੂਰ ਕਲਾਂ ਦੇ ਰਹਿਣ ਵਾਲੇ ਲੜਕੀ ਦੇ ਪਿਤਾ ਨੇ ਪੁਲਸ ਨੂੰ ਬਿਆਨ ਦਰਜ ਕਰਾਏ ਕਿ ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ, ਮੇਰੀ 16 ਸਾਲ ਦੀ ਨਾਬਾਲਗ ਲਡ਼ਕੀ ਆਪਣੀ ਛੋਟੀ ਭੈਣ ਨਾਲ ਰੇਲਵੇ ਸਟੇਸ਼ਨ ਰਾਹੋਂ ਵਿਖੇ ਸਥਿਤ ਚਰਚ ’ਚ ਪ੍ਰਾਰਥਨਾ ਕਰਨ ਆਈ ਸੀ, ਕਾਫੀ ਸਮੇਂ ਬਾਅਦ ਮੇਰੀ ਛੋਟੀ ਲਡ਼ਕੀ ਘਰ ਵਾਪਸ ਆ ਗਈ ਪਰ ਵੱਡੀ ਲਡ਼ਕੀ ਵਾਪਸ ਨਹੀ ਆਈ, ਮੇਰੀ ਛੋਟੀ ਲਡ਼ਕੀ ਨੇ ਦੱਸਿਆ ਕਿ ਮੈਂ ਕਾਫੀ ਦੇਰ ਵੱਡੀ ਭੈਣ ਦੀ ਉਡੀਕ ਕੀਤੀ ਪਰ ਉਹ ਨਹੀ ਆਈ।
ਉਸਨੇ ਦੱਸਿਆ ਕਿ ਮੇਰੀ 16 ਸਾਲ ਦੀ ਨਾਬਾਲਗ ਲਡ਼ਕੀ ਨੂੰ ਗੁਰਦੀਪ ਸਿੰਘ ਪੁੱਤਰ ਰਾਮ ਲੁਭਾਇਆ ਵਾਸੀ ਮੱਕੋਵਾਲ ਥਾਣਾ ਕਾਠਗਡ਼੍ਹ ਭਜਾ ਲੈ ਗਿਆ , ਕਿਉਕਿ ਇਹ ਲਡ਼ਕੀ ਅਕਸਰ ਸਾਡੇ ਗਵਾਂਢੀ ਆਪਣੀ ਮਾਸੀ ਦੇ ਘਰ ਆਉਦਾ ਜਾਂਦਾ ਰਹਿੰਦਾ ਸੀ। ਏ.ਐੱਸ.ਆਈ. ਗੁਰਬਖਸ਼ ਸਿੰਘ ਚੌਂਕੀ ਇੰਚਾਰਜ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਗੁਰਮੀਤ ਸਿੰਘ ਨੂੰ ਲਡ਼ਕੀ ਸਮੇਤ ਅੱਡਾ ਉਸਮਾਨਪੁਰ ਤੋਂ ਕਾਬੂ ਕਰ ਲਿਆ। ਅੱਜ ਇਨ੍ਹਾਂ ਨੂੰ ਨਵਾਂਸ਼ਹਿਰ ਦੀ ਅਦਾਤਲ ’ਚ ਪੇਸ਼ ਕੀਤਾ ਗਿਆ।
