ਸ਼ਹੀਦੀ ਜੋੜ ਮੇਲ ''ਚ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਹਾਦਸਾ, ਟਰੈਕਟਰ-ਟਰਾਲੀ ''ਤੇ ਪਲਟਿਆ ਟਰੱਕ
Wednesday, Dec 27, 2023 - 02:31 AM (IST)
ਬਾਰਨ/ਪਟਿਆਲਾ (ਇੰਦਰ, ਬਲਜਿੰਦਰ, ਰਾਣਾ)- ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਟਿਆਲਾ ’ਚ ਧੁੰਦ ਕਾਰਨ ਕਈ ਸਡ਼ਕੀ ਹਾਦਸੇ ਵਾਪਰੇ। ਦੇਰ ਰਾਤ ਸਰਹਿੰਦ ਪਟਿਆਲਾ ਰੋਡ ਪਿੰਡ ਬਾਰਨ ਨੇਡ਼ੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ’ਤੇ ਟਰੱਕ ਪਲਟ ਗਿਆ ਜਿਸ ਕਾਰਨ ਟਰੈਕਟਰ-ਟਰਾਲੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਚੰਗੀ ਗੱਲ ਇਹ ਰਹੀ ਕਿ ਟਰੈਕਟਰ-ਟਰਾਲੀ ’ਤੇ ਸਵਾਰ ਲੋਕਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਅਤੇ ਬਚਾਅ ਹੋ ਗਿਆ। ਹਾਦਸੇ ਵਾਲੀ ਥਾਂ ’ਤੇ ਤੁਰੰਤ ਪੁਲਸ ਪਾਰਟੀ ਪਹੁੰਚ ਗਈ।
ਇਹ ਖ਼ਬਰ ਵੀ ਪੜ੍ਹੋ - ਸੰਘਣੀ ਧੁੰਦ ਵਿਚਾਲੇ ਪੰਜਾਬ 'ਚ ਰੈੱਡ ਅਲਰਟ ਜਾਰੀ, ਨਵੇਂ ਸਾਲ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
ਇਸੇ ਤਰ੍ਹਾਂ ਅੱਜ ਪਈ ਸੰਘਣੀ ਧੁੰਦ ’ਚ ਸ਼ਹਿਰ ਦੇ ਦੱਖਣੀ ਬਾਈਪਾਸ ’ਤੇ ਡਕਾਲਾ ਚੌਕ ਕੋਲ ਸਡ਼ਕ ਦੀ ਮੁਰੰਮਤ ਲਈ ਮਿੱਟੀ ਦਾ ਢੇਰ ਬਣਾ ਕੇ ਡਾਈਵਰਟ ਕੀਤੀ ਗਈ ਟ੍ਰੈਫਿਕ ਕਾਰਨ ਇਕ ਦਰਜਨ ਗੱਡੀਆਂ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈਆਂ, ਜਿਸ ’ਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅੱਜ ਵਿਜੀਬਿਲਟੀ 5 ਤੋਂ 7 ਫੁੱਟ ਤੱਕ ਹੋਣ ਕਾਰਨ ਵਾਹਨ ਚਾਲਕਾਂ ਨੂੰ ਰੋਡ ਡਾਈਵਰਟ ਕਰਨ ਲਈ ਲਗਾਏ ਗਏ ਮਿੱਟੀ ਦਾ ਢੇਰ ਦਾ ਪਤਾ ਨਹੀਂ ਲੱਗ ਸਕਿਆ ਅਤੇ ਗੱਡੀਆਂ ਸਿੱਧੀਆਂ ਢੇਰ ਨੂੰ ਪਾਰ ਕਰ ਕੇ ਹਾਦਸੇ ਦਾ ਸ਼ਿਕਾਰ ਹੋ ਗਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8