ਨਸ਼ੇ ਦੀ ਹਾਲਤ ''ਚ ਅੰਨੇ ਹੋਏ ਡਰਾਈਵਰ ਨੇ ਮਚਾਇਆ ਕੌਹਰਾਮ, ਇਕ ਜ਼ਖਮੀ

03/18/2018 10:39:31 AM

ਮਮਦੋਟ (ਜਸਵੰਤ, ਸੰਜੀਵ, ਧਵਨ, ਸ਼ਰਮਾ) - ਸ਼ੁੱਕਰਵਾਰ ਰਾਤ ਨੂੰ ਸਹਿਕਾਰੀ ਬੈਂਕ ਦੇ ਸਾਹਮਣੇ ਤੇਜ਼ ਰਫਤਾਰ ਨਾਲ ਆਈ ਸ਼ਰਾਬ ਦੀ ਬਲੈਰੋ ਗੱਡੀ ਨੇ ਕਰੀਬ ਇਕ ਦਰਜਨ ਖੜ੍ਹੇ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ 'ਚ ਅਕਾਸ਼ ਕੁਮਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਵੱਲੋਂ ਜ਼ਖਮੀ ਨੂੰ ਸਥਾਨਕ ਸਿਵਲ ਹਸਤਪਾਲ ਅਤੇ ਬਾਅਦ 'ਚ ਫਿਰੋਜ਼ਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਜ਼ੇਰੇ ਇਲਾਜ ਨੌਜਵਾਨ ਅਤੇ ਉਸ ਦੇ ਪਿਤਾ ਨੇ ਦੋਸ਼ ਲਾਏ ਹਨ ਕਿ ਸ਼ਰਾਬ ਦੇ ਠੇਕਿਆਂ ਦੀ ਅੰਤਿਮ ਤਰੀਕ 31 ਮਾਰਚ ਖਤਮ ਹੋਣ ਕਰਕੇ ਸ਼ਰਾਬ ਇਧਰੋ-ਉੱਧਰ ਕਰ ਰਹੇ ਸਨ ਕਿ ਜਲਦਬਾਜ਼ੀ ਕਰ ਕੇ ਤੇਜ਼ ਰਫਤਾਰ ਨਾਲ ਆਈ ਗੱਡੀ ਨੇ ਹਾਦਸੇ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਸਾਰੀ ਵੀਡੀਓ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ।
PunjabKesariਜ਼ਖਮੀ ਨੌਜਵਾਨ ਅਕਾਸ਼ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ ਪੌਣੇ ਅੱਠ ਵਜੇ ਸਹਿਕਾਰੀ ਬੈਂਕ ਕੋਲ ਜਾ ਰਿਹਾ ਸੀ ਕਿ ਤੇਜ਼ ਰਫਤਾਰ ਨਾਲ ਆ ਰਹੀ ਸ਼ਰਾਬ ਦੀ ਭਰੀ ਗੱਡੀ ਨੇ ਸੜਕ 'ਤੇ ਖੜ੍ਹੇ ਕਰੀਬ ਇਕ ਦਰਜਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਇਕਦਮ ਹਫੜਾ-ਦਫੜੀ ਮੱਚ ਗਈ। ਇਸ ਘਟਨਾ ਵਿਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮੌਕੇ 'ਤੇ ਖੜ੍ਹੇ ਲੋਕਾਂ ਨੇ ਤੁਰੰਤ ਚਾਲਕ ਸਮੇਤ ਗੱਡੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਮਾਮਲੇ ਦੀ ਤਫਤੀਸ਼ ਕਰ ਰਹੇ ਥਾਣੇਦਾਰ ਪਵਨ ਕੁਮਾਰ ਨੇ ਕਿਹਾ ਕਿ ਹਾਦਸੇ ਵਿਚ ਜ਼ਖਮੀ ਨੌਜਵਾਨ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।


Related News