ਤੜਕਸਾਰ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਭਿਆਨਕ ਹਾਦਸਾ! ਨੌਜਵਾਨ ਨੇ ਤੋੜਿਆ ਦਮ

Wednesday, Jul 17, 2024 - 09:35 AM (IST)

ਤੜਕਸਾਰ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਭਿਆਨਕ ਹਾਦਸਾ! ਨੌਜਵਾਨ ਨੇ ਤੋੜਿਆ ਦਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਸਿੰਘ ਮੋਮੀ): ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਅੱਡਾ ਖੁੱਡਾ ਨਜ਼ਦੀਕ ਅੱਜ ਸਵੇਰੇ ਤੜਕਸਾਰ ਹੋਏ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਇਹ ਭਿਆਨਕ ਸੜਕ ਸਵੇਰੇ 7.30 ਵਜੇ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਸੰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਕਹਿਰਵਾਲੀ ਟਾਂਡਾ ਤੋਂ ਦਸੂਹਾ ਵੱਲ ਜਾ ਰਿਹਾ ਸੀ ਕਿ ਸੜਕ ਉੱਪਰ ਹੀ ਖੜੇ ਟਿੱਪਰ ਵਿਚ ਜਾ ਟਕਰਾਇਆ। 

ਇਹ ਖ਼ਬਰ ਵੀ ਪੜ੍ਹੋ - ਆਸਟ੍ਰੇਲੀਆ 'ਚ ਪੰਜਾਬੀ ਬੱਚੇ ਨਾਲ ਵਾਪਰਿਆ ਭਿਆਨਕ ਹਾਦਸਾ! ਹੋਈ ਦਰਦਨਾਕ ਮੌਤ

ਸੰਦੀਪ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਦਸੂਹਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News