ਹਾਈਵੇਅ ਫਲਾਈਓਵਰ ਤੋਂ ਪਲਟ ਕੇ ਸਰਵਿਸ ਰੋਡ ''ਤੇ ਡਿੱਗਿਆ ਬਜਰੀ ਨਾਲ ਭਰਿਆ ਟਿੱਪਰ

Monday, Jul 08, 2024 - 09:22 AM (IST)

ਹਾਈਵੇਅ ਫਲਾਈਓਵਰ ਤੋਂ ਪਲਟ ਕੇ ਸਰਵਿਸ ਰੋਡ ''ਤੇ ਡਿੱਗਿਆ ਬਜਰੀ ਨਾਲ ਭਰਿਆ ਟਿੱਪਰ

ਲੁਧਿਆਣਾ (ਅਸ਼ੋਕ): ਅੱਜ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਗੜ੍ਹਸ਼ੰਕਰ ਹੁਸ਼ਿਆਰਪੁਰ ਤੋਂ ਬਜਰੀ ਨਾਲ ਭਰਿਆ ਟਿੱਪਰ ਲੁਧਿਆਣਾ ਭਟੀਆਂ ਨੇੜੇ ਨੈਸ਼ਨਲ ਹਾਈਵੇਅ ਫਲਾਈਓਵਰ ਤੋਂ ਪਲਟ ਕੇ ਸਰਵਿਸ ਰੋਡ 'ਤੇ ਡਿੱਗ ਗਿਆ। ਖੁਸ਼ਕਿਸਮਤੀ ਨਾਲ ਇਹ ਟਿੱਪਰ ਕਿਸੇ ਵਾਹਨ ਦੇ ਉੱਪਰ ਨਹੀਂ ਡਿੱਗਿਆ ਤੇ ਕਿਸੇ ਦੀ ਜਾਨ ਨਹੀਂ ਗਈ। ਟਿੱਪਰ ਅੰਦਰੋਂ ਸਾਰੀ ਬਜਰੀ ਸੜਕ 'ਤੇ ਖਿੱਲਰ ਗਈ ਤੇ ਰਸਤਾ ਬੰਦ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - 12ਵੀਂ ਦੀ ਵਿਦਿਆਰਥਣ ਨੂੰ ਵਿਆਹ ਲਈ ਮਜਬੂਰ ਕਰਦਾ ਸੀ ਨੌਜਵਾਨ, ਫਿਰ ਕੁੜੀ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਸੂਤਰਾਂ ਮੁਤਾਬਕ ਡਰਾਈਵਰ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ। ਸਵੇਰ ਹੁੰਦਿਆਂ ਹੀ ਸਕੂਲ ਟਾਈਮ ਹੋਣ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਬਜਰੀ ਕਾਰਨ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਟ੍ਰੈਫਿਕ ਵਿਭਾਗ ਨੂੰ ਸੂਚਨਾ ਦੇਣ 'ਤੇ ਟ੍ਰੈਫਿਕ ਇੰਚਾਰਜ ਦੀਪਕ ਕੁਮਾਰ ਨੇ ਕਿਹਾ ਕਿ ਜਲਦੀ ਹੀ ਰਾਹ ਖੋਲ੍ਹ ਕੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News