ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ ''ਤੇ ਵਾਪਰਿਆ ਹਾਦਸਾ, ਬੱਸ ਦੀ ਵੈਨਾਂ ਨਾਲ ਜ਼ੋਰਦਾਰ ਟੱਕਰ

09/12/2021 1:40:02 PM

ਖਮਾਣੋਂ (ਵਿਪਨ, ਜਗਜੀਤ) : ਇੱਥੋਂ ਦੇ ਨਜ਼ਦੀਕੀ ਪਿੰਡ ਖੰਟ ਵਿਖੇ ਗਾਇਕ ਸਤਿੰਦਰ ਸਰਤਾਜ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ 'ਤੇ ਐਤਵਾਰ ਤੜਕੇ ਸਵੇਰੇ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਪਿੰਡ ਖੰਟ ਦੇ ਸਕੂਲ ਵਿਖੇ ਗਾਇਕ ਸਤਿੰਦਰ ਸਰਤਾਜ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਫਿਲਮ 'ਕਲੀ ਜੋਟਾ' ਦੀ 6 ਸਤੰਬਰ ਤੋਂ ਸ਼ੂਟਿੰਗ ਚੱਲ ਰਹੀ ਸੀ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ 15 ਸਾਲ ਦੇ ਮੁੰਡੇ ਦੀ ਦਰਿੰਦਗੀ, ਮਾਸੂਮ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਕੀਤਾ ਜਬਰ-ਜ਼ਿਨਾਹ

PunjabKesari

ਇਸ ਦੌਰਾਨ ਵੈਨਿਟੀ ਵੈਨਾਂ ਹਾਈਵੇਅ ਨੰਬਰ-5 'ਤੇ ਹੀ ਖੜ੍ਹੀਆਂ ਸਨ। ਐਤਵਾਰ ਤੜਕੇ ਸਵੇਰੇ ਇਕ ਨਿੱਜੀ ਕੰਪਨੀ ਦੀ ਬੱਸ ਸ੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ। ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਕੇ ਸੜਕ 'ਤੇ ਖੜ੍ਹੀਆਂ ਵੈਨਿਟੀ ਵੈਨਾਂ ਨਾਲ ਟਕਰਾ ਗਈ। ਹਾਦਸੇ ਦੌਰਾਨ ਕਈ ਲੋਕ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)

PunjabKesari

ਬੱਸ ਦੀ ਟੱਕਰ ਦੌਰਾਨ 2 ਵੈਨਿਟੀ ਵੈਨਾਂ ਅਤੇ ਇਕ ਬਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਦੌਰਾਨ ਭਾਵੇਂ ਹੀ ਕਾਫ਼ੀ ਨੁਕਸਾਨ ਹੋਇਆ ਹੈ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News