ਟਾਂਡਾ ਉੜਮੁੜ ਨੇੜੇ ਟਕਰਾਏ ਟਰੱਕ ਤੇ ਟਿੱਪਰ, ਟਰੱਕ ਡਰਾਈਵਰ ਦੀ ਮੌਤ
Saturday, Nov 23, 2019 - 01:06 PM (IST)
![ਟਾਂਡਾ ਉੜਮੁੜ ਨੇੜੇ ਟਕਰਾਏ ਟਰੱਕ ਤੇ ਟਿੱਪਰ, ਟਰੱਕ ਡਰਾਈਵਰ ਦੀ ਮੌਤ](https://static.jagbani.com/multimedia/2019_11image_08_56_197573481truck1.jpg)
ਟਾਂਡਾ ਉੜਮੁੜ (ਵਰਿੰਦਰ) : ਟਾਂਡਾ-ਹੁਸ਼ਿਆਰਪੁਰ ਰੋਡ 'ਤੇ ਪਿੰਡ ਹੰਬੜਾ ਨੇੜੇ ਸ਼ਨੀਵਾਰ ਕਰੀਬ 7 ਵਜੇ ਭਿਆਨਕ ਹਾਦਸਾ ਵਾਪਰਿਆ, ਜਿਸ ਦੌਰਾਨ ਇਕ ਟਰੱਕ ਅਤੇ ਟਿੱਪਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਟਰੱਕ ਡਰਾਈਵਰ ਦੀ ਮੌਤ ਹੋ ਗਈ।
ਮ੍ਰਿਤਕ ਟਰੱਕ ਡਰਾਈਵਰ ਦੀ ਪਛਾਣ ਰਾਮ ਜੀ ਪੁੱਤਰ ਵਿਨੋਦ ਵਾਸੀ ਬਿਹਾਰ ਵਜੋਂ ਹੋਈ ਹੈ, ਜਦੋਂ ਕਿ ਟਿੱਪਰ ਚਾਲਕ ਗਣੇਸ਼ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਮੁਕੇਰੀਆਂ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਅਤੇ ਟਿੱਪਰ ਦੇ ਪਰਖੱਚੇ ਉੱਡ ਗਏ ਅਤੇ ਦੋਹਾਂ ਦੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀਂ ਹੋ ਕੇ ਵਾਹਨਾਂ 'ਚ ਹੀ ਫਸ ਗਏ, ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।