ਰਾਜਪੁਰਾ ''ਚ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

Wednesday, Apr 14, 2021 - 09:00 AM (IST)

ਰਾਜਪੁਰਾ ''ਚ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

ਰਾਜਪੁਰਾ (ਮਸਤਾਨਾ) : ਬਨੂੜ-ਤੇਪਲਾ ਰੋਡ ’ਤੇ ਇਕ ਕਾਰ ਅਤੇ ਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ’ਚ 3 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸ਼ੰਭੂ ਦੀ ਪੁਲਸ ਨੇ ਕਾਰ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਵਕੀਲ ਨੂੰ 'ਪ੍ਰਿੰਸ ਹੈਰੀ' ਨਾਲ ਹੋਇਆ ਪਿਆਰ, ਵਿਆਹ ਕਰਵਾਉਣ ਲਈ ਪੁੱਜੀ ਹਾਈਕੋਰਟ

ਜਾਣਕਾਰੀ ਅਨੁਸਾਰ ਪਿੰਡ ਤੇਪਲਾ ਵਾਸੀ ਬਲਵੰਤ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਉਸ ਦਾ ਭਰਾ ਕੁਲਦੀਪ ਸਿੰਘ ਆਪਣੇ ਦੋਸਤ ਪ੍ਰਣਾਮ ਸਿੰਘ ਵਾਸੀ ਰਾਮਪੁਰ ਸੈਣੀਆਂ ਨਾਲ ਸਾਈਕਲ ’ਤੇ ਸਵਾਰ ਹੋ ਕੇ ਬਨੂੜ-ਤੇਪਲਾ ਰੋਡ ’ਤੇ ਜਾ ਰਿਹਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 33 ਹਜ਼ਾਰ ਬੱਚਿਆਂ ਨੇ ਛੱਡੇ ਨਿੱਜੀ ਸਕੂਲ, ਸਰਕਾਰੀ ਸਕੂਲਾਂ 'ਚ ਲਿਆ ਦਾਖ਼ਲਾ

ਉਸ ਨੇ ਦੱਸਿਆ ਕਿ ਕਿਸੇ ਤੇਜ਼ ਰਫ਼ਤਾਰ ਕਾਰ ਸਵਾਰ ਨੇ ਉੱਥੋਂ ਪੈਦਲ ਲੰਘ ਰਹੇ ਸੁੱਚਾ ਸਿੰਘ ਵਾਸੀ ਪਿੰਡ ਰਾਜਗੜ੍ਹ ਅਤੇ ਉਸ ਦੇ ਭਰਾ ਦੇ ਸਾਈਕਲ ’ਚ ਟੱਕਰ ਮਾਰ ਦਿੱਤੀ, ਜਿਸ ਕਾਰਣ ਉਸ ਦਾ ਭਰਾ ਕੁਲਦੀਪ ਸਿੰਘ, ਦੋਸਤ ਪ੍ਰਣਾਮ ਸਿੰਘ ਅਤੇ ਸੁੱਚਾ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਸ਼ੰਭੂ ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਕਾਰ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਸੜਕਾਂ 'ਤੇ ਰੋਜ਼ਾਨਾ ਵਾਪਰ ਰਹੇ ਦਰਦਨਾਕ ਹਾਦਸਿਆਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News