ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਸਕੂਲ ਬੱਸਾਂ ਸਣੇ 30 ਗੱਡੀਆਂ ਦੀ ਸਿੱਧੀ ਟੱਕਰ, ਪੈ ਗਿਆ ਭੜਥੂ, ਦੇਖੋ ਵੀਡੀਓ
Saturday, Nov 25, 2023 - 06:32 PM (IST)
ਖੰਨਾ (ਵਿਪਨ ਬੀਜਾ) : ਸਰਦੀਆਂ ਵਿਚ ਧੁੰਦ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਖੰਨਾ ਦੇ ਨੈਸ਼ਨਲ ਹਾਈਵੇ ’ਤੇ ਸ਼ਨੀਵਾਰ ਸਵੇਰੇ ਧੁੰਦ ਵਿਚਕਾਰ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ 25 ਤੋਂ 30 ਵਾਹਨ ਆਪਸ ਵਿਚ ਟਕਰਾ ਗਏ। ਲੋਕਾਂ ਨੇ ਨੈਸ਼ਨਲ ਹਾਈਵੇ ਦੇ ਵਿਚਕਾਰ ਖੜ੍ਹੇ ਹੋ ਕੇ ਰੌਲਾ ਪਾਇਆ ਅਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ। ਸ਼ਨੀਵਾਰ ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਇਸੇ ਦੌਰਾਨ ਲੁਧਿਆਣਾ ਤੋਂ ਅੰਬਾਲਾ ਨੂੰ ਜਾਂਦੇ ਸਮੇਂ ਪਿੰਡ ਦਹੇੜੂ ਨੇੜੇ ਲੁਧਿਆਣਾ ਦੀ ਇਕ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ। ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਉਂਦੇ ਰਹੇ। ਕੁੱਲ 25 ਤੋਂ 30 ਵਾਹਨ ਆਪਸ ਵਿਚ ਟਕਰਾ ਗਏ।
ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਕੈਨੇਡਾ ਜਾਣ ਦੀ ਤਿਆਰੀ ਤਾਂ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
ਦੱਸ ਦਈਏ ਕਿ 13 ਨਵੰਬਰ ਨੂੰ ਵੀ ਇਸ ਥਾਂ ਤੋਂ ਥੋੜ੍ਹਾ ਅੱਗੇ ਵੱਡਾ ਹਾਦਸਾ ਵਾਪਰ ਗਿਆ ਸੀ। ਧੁੰਦ ਵਿਚ 50 ਦੇ ਕਰੀਬ ਵਾਹਨ ਇੱਕੋ ਸਮੇਂ ਆਪਸ ਵਿਚ ਟਕਰਾ ਗਏ ਸਨ। ਕੁੱਲ ਮਿਲਾ ਕੇ 100 ਦੇ ਕਰੀਬ ਵਾਹਨ ਤਿੰਨ ਥਾਵਾਂ 'ਤੇ ਟਕਰਾਏ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ 'ਤੇ ਪੋਸਟ ਸ਼ੇਅਰ ਕਰਕੇ ਦੁੱਖ ਪ੍ਰਗਟ ਕੀਤਾ ਸੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਜ਼ਖਮੀਆਂ ਦਾ ਹਾਲ-ਚਾਲ ਜਾਣਨ ਖੰਨਾ ਪਹੁੰਚੇ ਸਨ।
ਇਹ ਵੀ ਪੜ੍ਹੋ : ਧੀ ਜੰਮਣ ਦੀ ਖੁਸ਼ੀ ’ਚ ਕੀਤਾ ਵੱਡਾ ਪ੍ਰੋਗਰਾਮ, ਡੀ. ਜੇ. ’ਤੇ ਭੰਗੜਾ ਪਾਉਂਦਿਆਂ ਹੋਇਆ ਵਿਵਾਦ, ਸ਼ਰੇਆਮ ਕਤਲ ਕੀਤਾ ਮੁੰਡਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8