'ਸੰਘਣੀ ਧੁੰਦ' ਵਿਅਕਤੀ ਲਈ ਬਣੀ ਕਾਲ, ਜੀਪ ਅੰਦਰੋਂ ਮਸਾਂ ਕੱਢੀ ਗਈ ਲਾਸ਼ (ਵੀਡੀਓ)

Thursday, Dec 12, 2019 - 12:34 PM (IST)

ਖੰਨਾ (ਬਿਪਨ) : ਖੰਨਾ ਨੇੜੇ ਪਿੰਡ ਬੀਜਾ 'ਚ ਨੈਸ਼ਨਲ ਹਾਈਵੇਅ 'ਤੇ ਸੰਘਣੀ ਧੁੰਦ ਇਕ ਵਿਅਕਤੀ ਲਈ ਕਾਲ ਬਣ ਗਈ, ਜਦੋਂ ਇਕ ਭਿਆਨਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਸਵੇਰੇ 7 ਵਜੇ ਵਾਪਰਿਆ। ਨੈਸ਼ਨਲ ਹਾਈਵੇ 'ਤੇ ਸੰਘਣੀ ਧੁੰਦ ਕਾਰਨ ਇਕ ਟਰੱਕ ਦੀ ਜੀਪ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਜੀਪ ਸਵਾਰ ਡਰਾਈਵਰ ਦੀ ਮੌਤ ਹੋ ਗਈ।

PunjabKesari

ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਜੀਪ ਦਾ ਕੈਬਿਨ ਤੋੜਿਆ ਅਤੇ ਇਕ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਮਸਾਂ ਹੀ ਡਰਾਈਵਰ ਦੀ ਲਾਸ਼ ਨੂੰ ਜੀਪ 'ਚੋਂ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ ਯੁਗਿੰਦਰ ਸਿੰਘ ਵਾਸੀ ਪਿੰਡ ਪੰਗਾਰਪੁਰ, ਡੇਰਾਬੱਸੀ ਵਜੋਂ ਕੀਤੀ ਗਈ ਹੈ।
 


author

Babita

Content Editor

Related News