ਪਰਵਿੰਦਰ ਝੋਟੇ ਦੇ ਧਰਨੇ ''ਚ ਲੱਖਾ ਸਿਧਾਣਾ ਅਤੇ ਅਕਾਲੀਆਂ ਵਿਚਾਲੇ ਤਕਰਾਰ
Monday, Oct 19, 2026 - 05:19 PM (IST)
ਬਠਿੰਡਾ : ਬਠਿੰਡਾ ਦੇ ਮੌੜ ਮੰਡੀ 'ਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ, ਜਦੋਂ ਪਰਵਿੰਦਰ ਝੋਟਾ ਕਤਲ ਮਾਮਲੇ ਨੂੰ ਲੈ ਕੇ ਲੱਗੇ ਧਰਨੇ 'ਚ ਲੱਖਾ ਸਿਧਾਣਾ ਅਤੇ ਅਕਾਲੀ ਵਰਕਰਾਂ ਵਿਚਾਲੇ ਤਕਰਾਰ ਹੋ ਗਈ। ਹਾਲਾਂਕਿ ਦੋਹਾਂ ਧਿਰਾਂ ਵਲੋਂ ਹੀ ਪਰਵਿੰਦਰ ਝੋਟਾ ਮਾਮਲੇ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਇਸ ਦੌਰਾਨ ਦੋਹਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਭਾਜਪਾ ਨਾਲ ਅਕਾਲੀ ਦਲ ਦੇ ਸਮਝੌਤੇ ਦੀ ਗੱਲ ਨੂੰ ਲੈ ਕੇ ਵੀ ਤਕਰਾਰ ਵੱਧ ਗਈ। ਦੱਸ ਦੇਈਏ ਕਿ ਲੱਖਾ ਸਿਧਾਣਾ ਨੂੰ ਵਾਰਿਸ ਪੰਜਾਬ ਦੇ ਜੱਥੇਬੰਦੀ ਵਲੋਂ ਹਲਕਾ ਮੌੜ ਤੋਂ ਹਲਕਾ ਇੰਚਾਰਜ ਲਾਇਆ ਗਿਆ ਹੈ।
ਦੱਸ ਦੇਈਏ ਕਿ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਪਰਵਿੰਦਰ ਸਿੰਘ ਝੋਟੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਝੋਟੇ ਦੇ ਪਰਿਵਾਰ ਵਲੋਂ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਦੇ ਤਹਿਤ ਕਈ ਥਾਵਾਂ 'ਤੇ ਪਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਧਰਨੇ ਲਾਏ ਗਏ ਹਨ। ਇਨ੍ਹਾਂ 'ਚੋਂ ਮੌੜ ਮੰਡੀ 'ਚ ਲੱਗੇ ਧਰਨੇ ਦੌਰਾਨ ਲੱਖਾ ਸਿਧਾਣਾ ਅਤੇ ਅਕਾਲੀ ਵਰਕਰਾਂ ਵਿਚਾਲੇ ਬਹਿਸ ਹੋਈ ਹੈ।
