ਦੋਰਾਹਾ ਤੋਂ ਅਯੁੱਧਿਆ ਜਾ ਰਹੀ ਸ਼ਰਧਾਲੂ ਔਰਤ ਨਾਲ ਵਾਪਰਿਆ ਹਾਦਸਾ, ਹੋਈ ਦਰਦਨਾਕ ਮੌਤ

Tuesday, Feb 20, 2024 - 12:39 AM (IST)

ਦੋਰਾਹਾ (ਵਿਨਾਇਕ) - ਦੋਰਾਹਾ ਤੋਂ ਅਯੁੱਧਿਆ ਰਾਮ ਮੰਦਿਰ ਮੱਥਾ ਟੇਕਣ ਜਾ ਰਹੀ ਇਕ ਸ਼ਰਧਾਲੂ ਔਰਤ ਦੀ ਮੁਲਤਾਨੀ ਢਾਬਾ ਸਾਧੂਗੜ੍ਹ (ਸਰਹਿੰਦ) ਨੇੜੇ ਵਾਪਰੇ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। ਇਸ ਹਾਦਸੇ ਵਿਚ ਕਾਰ ਚਾਲਕ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ, ਜਿਸਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਚੱਲ ਰਿਹਾ ਹੈ। ਮ੍ਰਿਤਕਾ ਦੀ ਪਛਾਣ ਕਲਪਨਾ ਸੂਦ (61) ਪਤਨੀ ਸੁਖਦਰਸ਼ਨ ਮਹਿੰਦਰਾ ਵਾਸੀ ਮਕਾਨ ਨੰਬਰ-44 ਵਾਰਡ ਨੰਬਰ-3 ਰਾਮ ਗਲੀ ਮਹਿੰਦਰਾ ਨਿਵਾਸ, ਦੋਰਾਹਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ - ਮਮਤਾ ਬੈਨਰਜੀ ਨੇ ਬੰਗਾਲ 'ਚ ਲੋਕਾਂ ਦੇ ਆਧਾਰ ਕਾਰਡ ਬੰਦ ਕਰਨ ਨੂੰ ਲੈ ਕੇ PM ਮੋਦੀ 'ਤੇ ਲਾਇਆ ਦੋਸ਼

ਮ੍ਰਿਤਕਾ ਦੇ ਪੁੱਤਰ ਸੰਕਲਪ ਮਹਿੰਦਰਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਤਾ ਕਲਪਨਾ ਸੂਦ ਪੀ. ਐੱਨ. ਬੀ. ਬੈਂਕ ਦੋਰਾਹਾ ਤੋਂ ਸੇਵਾਮੁਕਤ ਅਧਿਕਾਰੀ ਹਨ, ਜੋ ਅੱਜ ਸਵੇਰੇ 5 ਵਜੇ ਯੂ. ਪੀ. ਦੇ ਅਯੁੱਧਿਆ ਰਾਮ ਮੰਦਿਰ ਵਿਖੇ ਮੱਥਾ ਟੇਕਣ ਲਈ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਐਨਕਲੇਵ ਕਾਲੋਨੀ ਨੇੜੇ ਗੁਰਦੁਆਰਾ ਨਾਨਕਸਰ ਸਾਹਿਬ ਜਲੰਧਰ ਰੋਡ, ਧਰਮਕੋਟ, ਜ਼ਿਲਾ ਮੋਗਾ ਨਾਲ ਉਸਦੀ ਕਾਰ ’ਚ ਸਵਾਰ ਹੋ ਕੇ ਦੋਰਾਹਾ ਤੋਂ ਰਾਜਪੁਰਾ ਰਾਹੀਂ ਚੰਡੀਗੜ੍ਹ ਰੇਲਵੇ ਸਟੇਸ਼ਨ ਜਾ ਰਹੇ ਸਨ ਕਿਉਂਕਿ ਉਨ੍ਹਾਂ ਦੀ ਰੇਲਗੱਡੀ ਦੀ ਬੁਕਿੰਗ ਚੰਡੀਗੜ੍ਹ ਤੋਂ ਸੀ, ਜਦਕਿ ਗਗਨਦੀਪ ਸਿੰਘ ਨੇ ਉਨ੍ਹਾਂ ਦੀ ਮਾਤਾ ਨੂੰ ਚੰਡੀਗੜ੍ਹ ਛੱਡ ਕੇ ਵਾਪਸ ਆਉਣਾ ਸੀ।

ਇਹ ਵੀ ਪੜ੍ਹੋ - ਕਿਸਾਨਾਂ ਨੇ ਖਾਰਿਜ਼ ਕਰ 'ਤਾ ਸਰਕਾਰ ਦਾ ਪ੍ਰਸਤਾਵ, 21 ਫਰਵਰੀ ਨੂੰ ਕਰਨਗੇ ਦਿੱਲੀ ਕੂਚ (ਵੀਡੀਓ)

ਗਗਨਦੀਪ ਸਿੰਘ ਨੇ ਉਨ੍ਹਾਂ ਨੂੰ ਸਵੇਰੇ 7 ਵਜੇ ਫ਼ੋਨ ’ਤੇ ਦੱਸਿਆ ਕਿ ਮੁਲਤਾਨੀ ਢਾਬਾ ਹਾਈਵੇਅ ਨੇੜੇ ਇਕ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਅਣਪਛਾਤੇ ਟਰੱਕ ਨਾਲ ਸਾਡਾ ਐਕਸੀਡੈਂਟ ਹੋ ਗਿਆ ਹੈ। ਹਾਦਸੇ ਦੌਰਾਨ ਅਸੀਂ ਦੋਵੇਂ ਜ਼ਖ਼ਮੀ ਹੋ ਗਏ ਅਤੇ ਮਾਤਾ ਜੀ ਦੇ ਜ਼ਿਆਦਾ ਸੱਟਾ ਲੱਗੀਆਂ ਹਨ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਮੌਕੇ ਤੋਂ ਹਾਈਵੇ ਐਂਬੂਲੈਂਸ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸ੍ਰੀ ਫਤਹਿਗੜ੍ਹ ਸਾਹਿਬ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸਦੀ ਮਾਤਾ ਕਲਪਨਾ ਸੂਦ ਦੀ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਘਟਨਾ ਸਬੰਧੀ ਚੌਕੀ ਨਬੀਪੁਰ ਦੀ ਪੁਲਸ ਨੇ ਕਾਰਵਾਈ ਮੁਕੰਮਲ ਕਰ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ’ਚ ਰੱਖਵਾ ਦਿੱਤੀ ਹੈ।

ਇਹ ਵੀ ਪੜ੍ਹੋ - ਲੋਕਤੰਤਰ ਦੀ ਗੱਲ ਕਰਨ ਵਾਲੇ PM ਮੋਦੀ ਦੇ ਰਾਜ 'ਚ ਕਿਸਾਨਾਂ 'ਤੇ ਢਾਹਿਆ ਜਾ ਰਿਹੈ ਤਸ਼ੱਦਦ: ਡੱਲੇਵਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Inder Prajapati

Content Editor

Related News