ਬਹਿਰਾਮ ਨੇੜੇ ਵਾਪਰਿਆ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ
Monday, Sep 12, 2022 - 08:44 PM (IST)
ਬੰਗਾ (ਚਮਨ ਲਾਲ/ਰਾਕੇਸ਼) : ਬੰਗਾ-ਫਗਵਾੜਾ ਨੈਸ਼ਨਲ ਹਾਈਵੇ ’ਤੇ ਸਥਿਤ ਕਸਬਾ ਬਹਿਰਾਮ ਵਿਖੇ ਹੋਏ ਇਕ ਰੂਹ ਕੰਬਾਊ ਸੜਕ ਹਾਦਸੇ ’ਚ ਦੋ ਵੱਖ-ਵੱਖ ਕਾਰਾਂ ’ਚ ਸਵਾਰ 6 ਵਿਅਕਤੀਆ ’ਚੋ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ 18 ਟਾਇਰੀ ਟਰਾਲਾ ਨੰਬਰ ਪੀ ਬੀ 02 ਡੀ ਵਾਈ 8200, ਜਿਸ ਨੂੰ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੰਮਦ ਸ਼ਾਹ ਵਾਲਾ (ਪੱਲੂਵਾਲ) ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਚਲਾ ਰਿਹਾ ਸੀ, ਜੋ ਮਿੱਟੀ-ਪੱਥਰਾਂ ਆਦਿ ਨਾਲ ਭਰਿਆ ਹੋਇਆ ਸੀ। ਇਹ ਟਰਾਲਾ ਬੰਗਾ ਸਾਈਡ ਤੋਂ ਜਾ ਰਿਹਾ ਸੀ ਤੇ ਜਿਵੇਂ ਹੀ ਮਾਹਿਲਪੁਰ ਬਹਿਰਾਮ ਟੀ-ਪੁਆਇੰਟ ’ਤੇ ਪੁੱਜਾ ਤਾਂ ਇਸ ਦੇ ਡਰਾਈਵਰ ਨੇ ਉਕਤ ਟਰਾਲਾ ਇਕਦਮ ਮਾਹਿਲਪੁਰ ਸਾਈਡ ਨੂੰ ਮੋੜ ਦਿੱਤਾ।
ਇਹ ਖ਼ਬਰ ਵੀ ਪੜ੍ਹੋ : CM ਮਾਨ ਜਰਮਨੀ ਵਿਖੇ ‘ਇੰਟਰਨੈਸ਼ਨਲ ਟਰੇਡ ਫੇਅਰ’ ’ਚ ਹੋਏ ਸ਼ਾਮਲ, ਟਵੀਟ ਕਰ ਆਖੀ ਅਹਿਮ ਗੱਲ
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਇਕ ਲੱਖ ਖੇਤੀ ਟਿਊਬਵੈੱਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਇਸੇ ਦਰਮਿਆਨ ਫਗਵਾੜਾ ਸਾਈਡ ਤੋਂ ਆ ਰਹੀਆਂ ਦੋ ਕਾਰਾਂ, ਜਿਨ੍ਹਾਂ ’ਚੋਂ ਇਕ ਕਾਰ ਨੰਬਰ ਪੀ ਬੀ 06 ਏ ਬੀ 1297, ਜਿਸ ’ਚ ਇਕ ਪਰਿਵਾਰ ਦੇ ਤਿੰਨ ਜੀਅ ਪਤੀ-ਪਤਨੀ ਤੇ ਉਨ੍ਹਾਂ ਦਾ ਬੇਟਾ ਸਵਾਰ ਸਨ, ਉਪਰ ਪਲਟ ਗਿਆ । ਇਸ ਸੜਕ ਹਾਦਸੇ ’ਚ ਉਕਤ ਕਾਰ ’ਚ ਸਵਾਰ ਤਿੰਨਾਂ ਲੋਕਾਂ ਦੀ ਮੌਤ ਹੋ ਗਈ, ਜਦਕਿ ਦੂਜੀ ਕਾਰ ਪੀ ਬੀ 10 ਈ ਡੀ 6500 ਵੀ ਉਕਤ ਟਰਾਲੇ ਦੀ ਲਪੇਟ ’ਚ ਆਈ ਪਰ ਉਕਤ ਕਾਰ ’ਚ ਸਵਾਰ ਤਿੰਨ ਵਿਅਤਕੀ, ਜਿਨ੍ਹਾਂ ’ਚ ਮਨਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੱਦੀ ਮੱਟ ਵਾਲੀ ਤੇ ਉਸ ਦੀ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਕੌਰ ਤੇ ਉਸ ਦਾ ਬੇਟਾ ਪਰਮਜੀਤ ਸਿੰਘ ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਬਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਸਰਾਰੀ ਦੀ ਵਾਇਰਲ ਆਡੀਓ ਟੇਪ ਦੀ CBI ਜਾਂਚ ਦੀ ਕੀਤੀ ਮੰਗ
ਹਾਦਸਾ ਇੰਨਾ ਜ਼ਬਰਦਸਤ ਤੇ ਦਰਦਨਾਕ ਸੀ ਕਿ ਟਰਾਲੇ ਹੇਠਾਂ ਫਸੀ ਕਾਰ ਨੂੰ ਦੋ ਘੰਟੇ ਦੀ ਲੰਮੀ ਜੱਦੋ-ਜਹਿਦ ਮਗਰੋ ਕੱਢਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਿਰਾਮ ਪੁਲਸ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਤੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਦੇਹਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।