ਸਹੇਲੀ ਨੂੰ ਸੜਕ 'ਤੇ ਖੜ੍ਹੀ ਦੇਖ ਕਾਰ 'ਚ ਦਿੱਤੀ ਲਿਫਟ, ਥੋੜੀ ਦੂਰੀ 'ਤੇ ਵਾਪਰੇ ਹਾਦਸੇ 'ਚ ਹੋ ਗਈ ਮੌਤ

Friday, Jul 12, 2024 - 03:41 PM (IST)

ਸਹੇਲੀ ਨੂੰ ਸੜਕ 'ਤੇ ਖੜ੍ਹੀ ਦੇਖ ਕਾਰ 'ਚ ਦਿੱਤੀ ਲਿਫਟ, ਥੋੜੀ ਦੂਰੀ 'ਤੇ ਵਾਪਰੇ ਹਾਦਸੇ 'ਚ ਹੋ ਗਈ ਮੌਤ

ਫਰੀਦਕੋਟ (ਜਗਤਾਰ) : ਫਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਵੱਡਾ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ 13 ਸਾਲਾ ਸਕੂਲੀ ਬੱਚੀ ਦੀ ਮੌਤ ਹੋ ਗਈ ਜਦਕਿ 4 ਹੋਰ ਲੋਕ ਗੰਭੀਰ ਜ਼ਖਮੀਂ ਹੋ ਗਏ। ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਤੋਂ ਇਕ ਪਰਿਵਾਰ ਆਪਣੀ ਬੱਚੀ ਦਾ ਵਜ਼ੀਫੇ ਸੰਬੰਧੀ ਹੋਣ ਵਾਲਾ ਇਕ ਟੈਸਟ ਦਵਾਉਣ ਲਈ ਫਰੀਦਕੋਟ ਆ ਰਿਹਾ ਸੀ। ਪਿੰਡ ਦੇ ਬੱਸ ਅੱਡੇ 'ਤੇ ਉਨ੍ਹਾਂ ਦੀ ਬੱਚੀ ਦੀ ਸਹੇਲੀ ਵੀ ਖੜ੍ਹੀ ਸੀ ਜਿਸ ਨੇ ਵੀ ਫਰੀਦਕੋਟ ਵਿਚ ਉਹੀ ਟੈਸਟ ਦੇਣ ਆਉਣਾ ਸੀ। ਕਾਰ ਸਵਾਰ ਸਖਸ਼ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ 'ਤੇ ਇਕ ਦਰੱਖਤ ਉਨ੍ਹਾਂ ਦੀ ਚੱਲਦੀ ਕਾਰ 'ਤੇ ਡਿੱਗ ਗਿਆ ਜਿਸ ਕਾਰਨ ਕਾਰ ਵਿਚ ਸਵਾਰ 5 ਲੋਕ ਗੰਭੀਰ ਜ਼ਖਮੀਂ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਜੀ. ਜੀ. ਐੱਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ : ਪੁੱਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ

ਇਸ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ 13 ਸਾਲਾ ਸਕੂਲੀ ਵਿਦਿਆਰਥਣ ਸਹਿਜਪ੍ਰੀਤ ਕੌਰ ਦਮ ਤੋੜ ਗਈ ਜਦਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੌਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ। ਫਿਲਹਾਲ ਇਸ ਮਾਮਲੇ ਵਿਚ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ, ਗਰਭਵਤੀ ਹੋਈ ਕੁੜੀ ਦਾ ਬਿਆਨ ਸੁਣ ਉਡੇ ਸਭ ਦੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News