ਰਾਜਪੁਰਾ ’ਚ ਦਰਦਨਾਕ ਘਟਨਾ, ਤਲਾਬ ’ਚ ਡੁੱਬਣ ਕਾਰਣ ਚਾਰ ਭੈਣਾਂ ਦੇ ਇਕਲੌਤੇ ਭਰੇ ਸਣ ਦੋ ਬੱਚਿਆਂ ਦੀ ਮੌਤ

Tuesday, Jul 27, 2021 - 06:34 PM (IST)

ਰਾਜਪੁਰਾ ’ਚ ਦਰਦਨਾਕ ਘਟਨਾ, ਤਲਾਬ ’ਚ ਡੁੱਬਣ ਕਾਰਣ ਚਾਰ ਭੈਣਾਂ ਦੇ ਇਕਲੌਤੇ ਭਰੇ ਸਣ ਦੋ ਬੱਚਿਆਂ ਦੀ ਮੌਤ

ਪਟਿਆਲਾ/ਰਾਜਪੁਰਾ : ਰਾਜਪੁਰਾ ਦੇ ਪਿੰਡ ਉਕਸੀ ਜੱਟਾ ਵਿਚ 15 ਏਕੜ ਵਿਚ ਫੈਲੇ ਤਲਾਬ ਵਿਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਣ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਹਿਚਾਣ ਗੁਰਦਾਸ ਸਿੰਘ (15) ਪੁੱਤਰ ਜਸਬੀਰ ਸਿੰਘ ਅਤੇ ਸਾਹਿਲ ਜੱਜ (10) ਪੁੱਤਰ ਤਰਸੇਮ ਲਾਲ ਦੋਵੇਂ ਵਾਸੀ ਪਿੰਡ ਉਕਸੀ ਜੱਟਾਂ ਵੱਜੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਦੋਵੇਂ ਬੱਚੇ ਪਿੰਡ ਦੇ ਪ੍ਰਾਇਮਰੀ ਸਕੂਲ ਨਜ਼ਦੀਕ ਤਲਾਬ ਵਿਚ ਕਰੀਬ 3 ਵਜੇ ਨਹਾਉਣ ਲਈ ਗਏ ਸੀ ਕਿ ਉਕਤ ਦੋਵੇਂ ਡੂੰਘੇ ਪਾਣੀ ਵਿਚ ਚਲੇ ਗਏ ਜਿਨ੍ਹਾਂ ਦੀ ਡੁੱਬਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਭਿਆਨਕ ਹਾਦਸਾ, ਬਲੈਰੋ ਦੇ ਉੱਡੇ ਪਰਖੱਚੇ, ਡੇਢ ਘੰਟੇ ਦੀ ਮੁਸ਼ੱਕਤ ਬਾਅਦ ਕੱਢੀ ਲਾਸ਼

ਇਸ ਦੌਰਾਨ ਉੱਥੇ ਮੌਜੂਦ ਦੋ ਹੋਰ ਬੱਚਿਆਂ ਬੀਰ ਸਿੰਘ ਅਤੇ ਜਮੀਰ ਨੇ ਰੌਲਾ ਪਾਇਆ ਅਤੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਡੂੰਘਾ ਹੋਣ ਕਾਰ ਉਹ ਕੁਝ ਨਹੀਂ ਕਰ ਸਕੇ। ਇਸ ਦੋਰਾਨ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਬੱਚਿਆ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਬੱਚਾ ਗੁਰਦਾਸ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਦੋਵਾਂ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ।

ਇਹ ਵੀ ਪੜ੍ਹੋ : ਰੋਪੜ ’ਚ ਦਿਲ ਕੰਬਾਊ ਹਾਦਸਾ, ਆਟਾ ਚੱਕੀ ਦੇ ਪਟੇ ’ਚ ਆਉਣ ਕਾਰਣ ਮਾਲਕ ਦੇ ਉੱਡੇ ਚਿੱਥੜੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News