ਮੋਟਰਸਾਈਕਲ ਨੇ ਮਾਰੀ ਸਾਈਕਲ ਨੂੰ ਟੱਕਰ, 2 ਜ਼ਖ਼ਮੀ

Wednesday, Aug 19, 2026 - 05:01 PM (IST)

ਮੋਟਰਸਾਈਕਲ ਨੇ ਮਾਰੀ ਸਾਈਕਲ ਨੂੰ ਟੱਕਰ, 2 ਜ਼ਖ਼ਮੀ

ਜੈਤੋਂ (ਜਿੰਦਲ) : ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋਂ ਦੇ ਐਮਰਜੈਂਸੀ ਫੋਨ ਨੰਬਰ ’ਤੇ ਨਵੀਨ ਕੁਮਾਰ ਨੇ ਸੂਚਨਾ ਦਿੱਤੀ ਕਿ ਜੈਤੋ-ਕੋਟਕਪੂਰਾ ਰੋਡ ’ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਦੋਵੇਂ ਵਾਹਨਾਂ ’ਤੇ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੋਸਾਇਟੀ ਜੈਤੋ ਦੇ ਮੁੱਖ ਸੇਵਾਦਾਰ ਮੀਤ ਸਿੰਘ ਮੀਤਾ, ਲਾਲਿਤ ਸ਼ਰਮਾ ਉਰਫ ਰਾਜੂ, ਗੁਰਮੀਤ ਸਿੰਘ ਗੀਤਾ, ਸੰਦੀਪ ਸਿੰਘ ਤੁਰੰਤ ਸਮੇਤ ਐਂਬੂਲੈਂਸ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਜੈਤੋਂ ਵਿਖੇ ਪਹੁੰਚਾਇਆ।
ਹਸਪਤਾਲ 'ਚ ਐਮਰਜੈਂਸੀ ਡਾਕਟਰ ਨਾ ਹੋਣ ਕਾਰਨ ਸਟਾਫ਼ ਨਰਸ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਦੋਵਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਜ਼ਖ਼ਮੀ ਹਰੀ ਰਾਮ (65) ਵਾਸੀ ਬਾਜਾਖਾਨਾ ਰੋਡ ਜੈਤੋ ਨੂੰ ਵਾਰਸਾਂ ਦੀ ਮਰਜ਼ੀ ਅਨੁਸਾਰ ਕੋਟਕਪੂਰਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੂਜਾ ਜ਼ਖਮੀ ਪਵਨ ਮਹਿਤਾ (35) ਵਾਸੀ ਸਮਸਤੀਪੁਰ (ਬਿਹਾਰ) ਸਿਵਲ ਹਸਪਤਾਲ ’ਚ ਹੀ ਜ਼ੇਰੇ ਇਲਾਜ ਹੈ।
 


author

Babita

Content Editor

Related News