ਸਕੂਟਰੀ ’ਚ ਮਾਰੀ ਬਰੀਜ਼ਾ ਗੱਡੀ, ਇਕ ਜ਼ਖ਼ਮੀ

Thursday, Jun 11, 2026 - 04:21 PM (IST)

ਸਕੂਟਰੀ ’ਚ ਮਾਰੀ ਬਰੀਜ਼ਾ ਗੱਡੀ, ਇਕ ਜ਼ਖ਼ਮੀ

ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੀ ਸਕੂਟਰੀ ’ਚ ਗੱਡੀ ਮਾਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੋਨੂੰ ਸਿੰਘ ਵਾਸੀ ਪਿੰਡ ਆਸਫ਼ਵਾਲਾ ਨੇ ਦੱਸਿਆ ਕਿ ਉਹ 7 ਮਈ ਨੂੰ ਮਜ਼ਦੂਰੀ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ।

ਜਦੋਂ ਉਹ ਪਿੰਡ ਸੈਣੀਆਂ ਕੋਲ ਪੁੱਜਾ ਤਾਂ ਅਜੈ ਵਰਮਾ ਵਾਸੀ ਪਿੰਡ ਓੁਡਾਂਵਾਲੀ ਬਸਤੀ ਨੇ ਆਪਣੀ ਬਰੀਜ਼ਾ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਉਸ ਵਿਚ ਮਾਰੀ। ਇਸ ਕਾਰਨ ਉਸਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਅਤੇ ਸਕੂਟਰੀ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News