ਸੜਕ ਹਾਦਸੇ ’ਚ ਪਿਓ-ਧੀ ਦੀ ਮੌਤ

Monday, Aug 19, 2024 - 01:54 PM (IST)

ਸੜਕ ਹਾਦਸੇ ’ਚ ਪਿਓ-ਧੀ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ-ਕੁਹਾੜਾ ਰੋਡ ’ਤੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਪਿਓ-ਧੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਪਿੰਡ ਬਦੌਰਾ, ਥਾਣਾ ਗਮਰ, ਜ਼ਿਲ੍ਹਾ ਗਾਜ਼ੀਪੁਰ (ਉੱਤਰ ਪ੍ਰਦੇਸ਼) ਹਾਲ ਵਾਸੀ ਰਾਈਆਂ ਅਤੇ ਉਸ ਦੀ 4 ਸਾਲਾ ਬੱਚੀ ਨਿਸ਼ਾ ਕੁਮਾਰੀ ਵਜੋਂ ਹੋਈ ਹੈ। ਮਿਥਲੇਸ਼ ਦੇਵੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਪਤੀ ਸੁਰੇਸ਼ ਕੁਮਾਰ ਅਤੇ 4 ਸਾਲਾ ਬੱਚੀ ਨਿਸ਼ਾ ਕੁਮਾਰੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਰਾਈਆਂ ਤੋਂ ਕੁਹਾੜਾ ਵੱਲ ਨੂੰ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਿਹਾ ਟਿੱਪਰ ਬੜੀ ਜ਼ੋਰਦਾਰ ਰਫ਼ਤਾਰ ਨਾਲ ਉਨ੍ਹਾਂ ’ਚ ਆ ਕੇ ਵੱਜਿਆ।

ਇਸ ਦੌਰਾਨ ਉਹ ਸੜਕ ’ਤੇ ਪਾਸੇ ਡਿੱਗ ਪਈ, ਜਦਕਿ ਉਸ ਦਾ ਪਤੀ ਤੇ ਬੱਚੀ ਦੋਵੇਂ ਸੜਕ ’ਤੇ ਜਾ ਡਿੱਗੇ। ਇਸ ਦੌਰਾਨ ਉਨ੍ਹਾਂ ਦੋਵਾਂ ਦੇ ਬਹੁਤ ਸੱਟਾਂ ਲੱਗੀਆਂ ਅਤੇ ਇਲਾਜ ਲਈ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉੱਥੇ ਉਸ ਦੀ ਧੀ ਨਿਸ਼ਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਇਲਾਜ ਦੌਰਾਨ ਉਸ ਦੇ ਪਤੀ ਸੁਰੇਸ਼ ਕੁਮਾਰ ਦੀ ਵੀ ਮੌਤ ਹੋ ਗਈ। ਕੂੰਮਕਲਾਂ ਪੁਲਸ ਨੇ ਮਿਥਲੇਸ਼ ਕੁਮਾਰੀ ਦੇ ਬਿਆਨਾਂ ਦੇ ਆਧਾਰ ’ਤੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News