ਹਾਦਸੇ ’ਚ ਬਜ਼ੁਰਗ ਦੀ ਮੌਤ
Saturday, Aug 25, 2018 - 12:09 AM (IST)

ਮੋਗਾ, (ਆਜ਼ਾਦ)-ਮੋਗਾ ਤੋਂ ਥੋਡ਼੍ਹੀ ਦੂਰ ਪਿੰਡ ਢੁੱਡੀਕੇ ਨੇਡ਼ੇ ਤੇਜ਼ ਰਫਤਾਰ ਟਰੱਕ ਦੀ ਲਪੇਟ ’ਚ ਆਉਣ ਕਾਰਨ ਹਰਭਜਨ ਸਿੰਘ (60) ਨਿਵਾਸੀ ਪਿੰਡ ਢੁੱਡੀਕੇ ਦੀ ਮੌਤ ਹੋ ਗਈ। ਇਸ ਸਬੰਧ ’ਚ ਅਜੀਤਵਾਲ ਪੁਲਸ ਵੱਲੋਂ ਮ੍ਰਿਤਕ ਦੇ ਭਰਾਂ ਜਸਵੀਰ ਸਿੰਘ ਦੇ ਬਿਆਨਾਂ ’ਤੇ ਟਰੱਕ ਚਾਲਕ ਪਰਮਜੀਤ ਸਿੰਘ ਨਿਵਾਸੀ ਬੱਧਨੀ ਕਲਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਅੱਜ ਬੱਧਨੀ ਕਲਾਂ ਵਿਖੇ ਸਪੈਸ਼ਲ ਲੱਗੀ ਹੋਈ ਸੀ ਅਤੇ ਸਾਰਾ ਮਾਲ ਅਜੀਤਵਾਲ ਰੇਲਵੇ ਸਟੇਸ਼ਨ ’ਤੇ ਆ ਰਿਹਾ ਸੀ ਅਤੇ ਹਰਭਜਨ ਸਿੰਘ ਆਪਣੀ ਸਕੂਟਰੀ ’ਤੇ ਅਜੀਤਵਾਲ ਆ ਰਿਹਾ ਸੀ। ਸੇਮ ਨਾਲੇ ਕੋਲ ਟਰੱਕ ਚਾਲਕ ਨੇ ਤੇਜ਼ ਰਫਤਾਰ ਨਾਲ ਚਲਾਉਂਦੇ ਹੋਏ ਸਕੂਟਰੀ ’ਚ ਟੱਕਰ ਮਾਰੀ, ਜਿਸ ਕਾਰਨ ਹਰਭਜਨ ਸਿੰਘ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ। ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰੱਖਿਆ ਗਿਆ ਹੈ, ਜਿਸਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।