ਸਾਈਕਲ ਸਵਾਰ ਦੀ ਮੌਤ ਦੇ ਮਾਮਲੇ ’ਚ ਛੋਟਾ ਹਾਥੀ ਚਾਲਕ ’ਤੇ ਪਰਚਾ
Tuesday, Aug 21, 2018 - 01:00 AM (IST)
ਅਬੋਹਰ, (ਸੁਨੀਲ) –ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਬੀਤੇ ਦਿਨੀਂ ਹਿੰਦੁਮਲਕੋਟ ਰੋਡ ’ਤੇ ਸਚਖੰਡ ਸਕੂਲ ਦੇ ਨੇਡ਼ੇ ਜਾ ਰਹੇ ਸਾਈਕਲ ਸਵਾਰ ਅੰਕਿਤ ਕੁਮਾਰ ਪੁੱਤਰ ਸ਼ਾਮ ਬਾਬੂ ਵਾਸੀ ਸ਼ਾਕਿਆ ਨਗਰ ਨੂੰ ਛੋਟਾ ਹਾਥੀ ਚਾਲਕ ਪਵਨ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਸ਼ਾਮ ਦੇਵੀ ਫੈਕਟਰੀ ਵੱਲੋਂ ਟੱਕਰ ਮਾਰ ਦਿੱਤੇ ਜਾਣ ’ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਉਪਰੰਤ ਮ੍ਰਿਤਕ ਦੇ ਚਾਚੇ ਦੇ ਲਡ਼ਕੇ ਅਨਿਲ ਕੁਮਾਰ ਪੁੱਤਰ ਰਾਮ ਬਾਬੂ ਵਾਸੀ ਸ਼ਾਕਿਆ ਨਗਰ ਦੇ ਬਿਆਨਾਂ ਦੇ ਆਧਾਰ ’ਤੇ ਛੋਟਾ ਹਾਥੀ ਚਾਲਕ ਪਵਨ ਕੁਮਾਰ ਖਿਲਾਫ ਪਰਚਾ ਦਰਜ ਕਰ ਲਿਆ ਹੈ।
