ਟਰੱਕ ਨੇ ਸਾਈਕਲ ਸਵਾਰ ਬੱਚੇ ਨੂੰ ਮਾਰੀ ਫੇਟ
Saturday, Aug 18, 2018 - 01:24 AM (IST)

ਜੈਤੋ, (ਜਿੰਦਲ)-ਅੱਜ ਸਵੇਰੇ ਬਠਿੰਡਾ ਰੋਡ ’ਤੇ ਸਥਿਤ ਪਿੰਡ ਸੇਵੇਵਾਲਾ ਦੇ ਨਜ਼ਦੀਕ ਇਕ ਬੱਚਾ ਸ਼ਰਨਜੀਤ (15) ਪੁੱਤਰ ਗੋਰਾ ਸਿੰਘ ਵਾਸੀ ਸੇਵੇਵਾਲਾ, ਆਪਣੇ ਸਾਈਕਲ ’ਤੇ ਜਾ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਟਰੱਕ ਵਾਲਾ ਇਸ ਸਾਈਕਲ ਸਵਾਰ ਬੱਚੇ ਨੂੰ ਫ਼ੇਟ ਮਾਰ ਕੇ ਸਡ਼ਕ ’ਤੇ ਸੁੱਟ ਗਿਆ, ਜਿਸ ਕਾਰਨ ਬੱਚਾ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਜ਼ਖਮੀ ਬੱਚੇ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾਇਆ ਗਿਆ ਅਤੇ ਉਸ ਦਾ ਇਲਾਜ ਕਰਵਾਇਆ।