ਮੋਟਰਸਾਈਕਲ ਗੳੂ ਨਾਲ ਟਕਰਾਇਆ, ਭੈਣ-ਭਰਾ ਜ਼ਖਮੀ
Monday, Aug 13, 2018 - 01:13 AM (IST)

ਜੈਤੋਂ, (ਜਿੰਦਲ)- ਬਾਅਦ ਦੁਪਹਿਰ ਕਰੀਬ 3 ਵਜੇ ਭੈਣ ਭਰਾ ਇਕ ਮੋਟਰਸਾਈਕਲ ’ਤੇ ਕੋਟਕਪੂਰਾ ਤੋਂ ਬਠਿੰਡਾ ਪੇਪਰ ਦੇਣ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਅੱਗੇ ਇਕ ਗਊ ਦੌੜ ਕੇ ਆ ਗਈ , ਜਿਸ ਕਾਰਨ ਇਸ ਜ਼ੋਰਦਾਰ ਟੱਕਰ ’ਚ ਮੋਟਰਸਾਈਕਲ ਤੋਂ ਡਿੱਗ ਕੇ ਭੈਣ-ਭਰਾ ਜ਼ਖਮੀ ਹੋ ਗਏ। ਜ਼ਖਮੀਅਾਂ ਦੀ ਪਛਾਣ ਮੀਨੂੰ ਸ਼ਰਮਾ (24) ਪੁੱਤਰੀ ਪਵਨ ਪ੍ਰਕਾਸ਼ ਅਤੇ ਕਜ਼ਨ ਸੋਨੂੰ ਸ਼ਰਮਾ (26) ਵਾਸੀ ਕੋਟਕਪੂਰਾ ਵਜੋਂ ਹੋਈ, ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਉਨ੍ਹਾਂ ਮੁੱਢਲੀ ਸਹਾਇਤਾ ਦੇਕੇ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉੱਧਰ, ਦੂਜੇ ਪਾਸੇ ਹਾਦਸੇ ਦੌਰਾਨ ਮੌਕੇ ’ਤੇ ਗਊ ਦੀ ਮੌਤ ਹੋ ਗਈ।