ਕਾਰ ਨਾਲ ਟਕਰਾਅ ਕੇ ਮਿੰਨੀ ਬੱਸ ਪਲਟੀ, 8 ਜ਼ਖਮੀ
Friday, Jul 27, 2018 - 03:58 AM (IST)
ਦੋਰਾਹਾ(ਸੂਦ)-ਅੱਜ ਦੇਰ ਸ਼ਾਮ ਸਥਾਨਕ ਸ਼ਹਿਰ ਦੇ ਨੈਸ਼ਨਲ ਹਾਈਵੇ ’ਤੇ ਦਿੱਲੀ ਸਾਈਡ ਤੋਂ ਆ ਰਹੀ ਮਿੰਨੀ ਬੱਸ ਤੇ ਕਾਰ ਦੀ ਮਾਮੂਲੀ ਟੱਕਰ ਹੋਣ ਨਾਲ ਬੱਸ ਜੀ. ਟੀ. ਰੋਡ ਉਪਰ ਪਲਟ ਗਈ । ਜਿਸ ਨਾਲ ਬੱਸ ਤੇ ਕਾਰ ’ਚ ਬੈਠੇ 4 -4 ਵਿਅਕਤੀ ਜ਼ਖਮੀ ਹੋ ਗਏ। ਮੌਕੇ ’ਤੇ ਹਸਪਤਾਲ ’ਚ ਦਾਖਲ ਜ਼ਖਮੀਆਂ ਦੀਪਕ, ਵਿਜੇ, ਮਹੇਸ਼ ਤੇ ਰਾਜੂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਮਿੰਨੀ ਬੱਸ ’ਚ ਨੂਰਮਹਿਲ ਨੂੰ ਜਾ ਰਹੇ ਸਨ ਤੇ ਜਦ ਉਹ ਦੋਰਾਹਾ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਆਲਟੋ ਕਾਰ ਨੇ ਉਨ੍ਹਾਂ ਦੀ ਬੱਸ ਨੂੰ ਓਟਰਟੇਕ ਕਰਨ ਦੇ ਚੱਕਰ ’ਚ ਸਾਈਡ ਤੋਂ ਟੱਕਰ ਮਾਰ ਦਿੱਤੀ । ਜਿਸ ਨਾਲ ਉਨ੍ਹਾਂ ਦੀ ਬੱਸ ਦੇ ਡਰਾਈਵਰ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਬੱਸ ਪਹਿਲਾਂ ਤਾਂ ਫੁੱਟਪਾਥ ’ਚ ਜਾ ਕੇ ਵੱਜੀ ਤੇ ਥੋੜ੍ਹੀ ਦੇਰ ਬਾਅਦ ਬੱਸ ਜੀ. ਟੀ. ਰੋਡ ’ਤੇ ਪਲਟ ਗਈ । ਉਧਰ ਦੂਜੇ ਪਾਸੇ ਇਸ ਟੱਕਰ ਨਾਲ ਕਾਰ ’ਚ ਡਰਾਈਵਰ ਸਮੇਤ ਸਵਾਰ 4 ਵਿਅਕਤੀ ਵੀ ਜ਼ਖਮੀ ਹੋ ਗਏ । ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਦੋਰਾਹਾ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
