ਕਾਰ ਤੂਡ਼ੀ ਵਾਲੇ ਟਰੱਕ ’ਚ ਵੱਜੀ, ਭੂਆ-ਭਤੀਜੇ ਦੀ ਮੌਕੇ ’ਤੇ ਮੌਤ

Thursday, Jun 28, 2018 - 07:29 AM (IST)

ਕਾਰ ਤੂਡ਼ੀ ਵਾਲੇ ਟਰੱਕ ’ਚ ਵੱਜੀ, ਭੂਆ-ਭਤੀਜੇ ਦੀ ਮੌਕੇ ’ਤੇ ਮੌਤ

ਪਟਿਆਲਾ(ਬਲਜਿੰਦਰ)-ਪਟਿਆਲਾ ਸੰਗਰੂਰ ਰੋਡ ’ਤੇ ਪਿੰਡ ਸੈਂਸਰਵਾਲ ਕੋਲ ਅੱਜ ਬਾਅਦ ਦੁਪਹਿਰ ਇਕ ਕਾਰ ਤੂਡ਼ੀ ਵਾਲੇ ਟਰੱਕ ਵਿਚ ਜਾ ਵੱਜੀ। ਕਾਰ ਵਿਚ ਸਵਾਰ ਭੂਆ ਅਤੇ ਭਤੀਜੇ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕਾਂ ਵਿਚੋਂ ਪ੍ਰਭਜੋਤ ਸਿੰਘ ਉਮਰ 22 ਸਾਲ ਵਾਸੀ ਸੁਨਾਮ ਅਤੇ ਭੂਆ ਸੰਦੀਪ ਕੌਰ ਵਾਸੀ ਕੁਰੂਕਸ਼ੇਤਰ ਵਜੋਂ ਹੋਈ। ਦੋਵੇਂ ਸਰਹਿੰਦ ਰੋਡ ’ਤੇ ਜਾ ਰਹੇ ਸਨ। ਅੱਗੇ ਤੂਡ਼ੀ ਵਾਲੇ ਟਰੱਕ ਦੇ ਕਾਰ ਥੱਲੇ ਹੀ ਵਡ਼ ਗਈ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਕਾਰ ਵੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਦੇਰ ਸ਼ਾਮ ਦੋਵਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਸੀ।
 


Related News