ਟਰੈਕਟਰ-ਟਰਾਲੀ ਹਾਦਸੇ ''ਚ ਬਾਈਕ ਸਵਾਰ ਦੀ ਮੌਤ

Tuesday, May 08, 2018 - 01:41 AM (IST)

ਟਰੈਕਟਰ-ਟਰਾਲੀ ਹਾਦਸੇ ''ਚ ਬਾਈਕ ਸਵਾਰ ਦੀ ਮੌਤ

ਸਮਾਣਾ(ਦਰਦ)-ਸਮਾਣਾ-ਪਾਤੜਾਂ ਸੜਕ 'ਤੇ ਪਿੰਡ ਨਾਗਰੀ ਨੇੜੇ ਬੀਤੀ ਰਾਤ ਹੋਏ ਹਾਦਸੇ ਵਿਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਉਸ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।  ਇਸ ਸਬੰਧੀ ਮਵੀ ਕਲਾਂ ਪੁਲਸ ਚੌਕੀ ਮੁਖੀ ਅਮਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਦਲਵਿੰਦਰ ਸਿੰਘ (21) ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਚੁਪਕੀ ਐਤਵਾਰ ਨੂੰ ਦੇਰ ਸ਼ਾਮ ਪਿੰਡ ਕਲਵਾਨੂੰ ਵਿਖੇ ਕੰਮ ਕਰਨ ਤੋਂ ਬਾਅਦ ਆਪਣੇ ਪਿੰਡ ਮੋਟਰਸਾਈਕਲ 'ਤੇ ਆ ਰਿਹਾ ਸੀ। ਉਸ ਦਾ ਮਾਮਾ ਇਕ ਹੋਰ ਬਾਈਕ 'ਤੇ ਉਸ ਦੇ ਪਿੱਛੇ ਆ ਰਿਹਾ ਸੀ। ਇਸ ਦੌਰਾਨ ਪਿੰਡ ਨਾਗਰੀ ਨੇੜੇ ਇਕ ਟਰੈਕਟਰ-ਟਰਾਲੀ ਨਾਲ ਉਸ ਦੀ ਬਾਈਕ ਦਾ ਹਾਦਸਾ ਵਾਪਰ ਗਿਆ। ਟਰੈਕਟਰ ਦੂਰ ਤੱਕ ਉਸ ਨੂੰ ਘਸੀਟਦਾ ਲੈ ਗਿਆ ਅਤੇ ਉਸ ਦੀ ਮੌਤ ਹੋ ਗਈ।  ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਂ ਛੱਡ ਗਿਆ ਹੈ। ਪਰਿਵਾਰ ਵਿਚ ਇਕਲੌਤਾ ਬੇਟਾ ਦਲਵਿੰਦਰ ਸਿੰਘ ਅਣ-ਵਿਆਹਿਆ ਸੀ। ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਜਾਣ ਕਾਰਨ ਉਹ ਆਪਣੇ ਮਾਮੇ ਨਾਲ ਬੋਰਿੰਗ ਦਾ ਕੰਮ ਕਰਦਾ ਸੀ। ਪੁਲਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ  ਦਿੱਤੀ। ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। 


Related News