ਸੜਕ ਹਾਦਸੇ ''ਚ 1 ਵਿਅਕਤੀ ਦੀ ਮੌਤ
Thursday, Mar 15, 2018 - 02:04 AM (IST)

ਅਬੋਹਰ(ਸੁਨੀਲ, ਰਹੇਜਾ)—ਅੱਜ ਸਵੇਰੇ ਹਨੂਮਾਨਗੜ੍ਹ-ਮਲੋਟ ਬਾਈਪਾਸ 'ਤੇ ਤਾਰਾ ਆਟੋਮੋਬਾਇਲ ਕੋਲ ਪਸ਼ੂਆਂ ਤੋਂ ਬਚਣ ਦੇ ਚੱਕਰਵਿਊ 'ਚ ਹਾਦਸੇ ਦਾ ਸ਼ਿਕਾਰ ਹੋਏ ਕੁੰਡਲ ਵਾਸੀ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਪਸ਼ੂ ਪਾਲਣ ਵਿਭਾਗ ਦੇ ਡਾਕਟਰ ਦਾਨੇਵਾਲੀਆ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਪਿੰਡ ਕੁੰਡਲ ਵਾਸੀ ਪਸ਼ੂ ਪਾਲਣ ਵਿਭਾਗ ਦੇ ਸਨਿਹਾਲ ਪ੍ਰਾਜੈਕਟ ਵਿਚ ਸੁਪਰਵਾਈਜ਼ਰ ਸੀ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਤਾਰਾ ਆਟੋਮੋਬਾਇਲ ਕੋਲ ਸੜਕ 'ਤੇ ਆਵਾਰਾ ਪਸ਼ੂਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਨਾਲ ਮੋਟਰਸਾਈਕਲ ਸਵਾਰ ਪ੍ਰੇਮ ਦੀ ਕਾਰ ਨਾਲ ਟੱਕਰ ਹੋ ਗਈ ਸੀ, ਜਿਸ ਨਾਲ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿਥੋਂ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ ਪਰ ਜ਼ਖਮਾਂ ਨੂੰ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।