ਕਾਰ ਚਾਲਕ ਨੇ ਔਰਤ ਨੂੰ ਮਾਰੀ ਟੱਕਰ, ਮੌਤ

Sunday, Mar 04, 2018 - 05:50 AM (IST)

ਕਾਰ ਚਾਲਕ ਨੇ ਔਰਤ ਨੂੰ ਮਾਰੀ ਟੱਕਰ, ਮੌਤ

ਸਾਹਨੇਵਾਲ(ਜਗਰੂਪ)-ਆਪਣੇ ਪਤੀ ਤੇ ਲੜਕੀ ਨਾਲ ਕੰਮ ਤੋਂ ਘਰ ਪਰਤਦੇ ਹੋਏ ਸੜਕ ਪਾਰ ਕਰ ਰਹੀ ਇਕ ਔਰਤ ਨੂੰ ਇਕ ਕਾਰ ਚਾਲਕ ਵੱਲੋਂ ਕਥਿਤ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਔਰਤ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਹੈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ 'ਤੇ ਅਣਪਛਾਤੇ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ੇਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਸ਼ਿਵ ਕਾਲੋਨੀ, ਢੰਡਾਰੀ ਖੁਰਦ, ਲੁਧਿਆਣਾ ਨੇ ਦੱਸਿਆ ਕਿ ਉਹ, ਆਪਣੀ ਪਤਨੀ ਬਿਮਲਾ ਦੇਵੀ ਅਤੇ ਬੇਟੀ ਨਾਲ ਕੰਮ ਤੋਂ ਘਰ ਪਰਤ ਰਹੇ ਸੀ। ਰਸਤੇ 'ਚ ਜਦੋਂ ਉਸਦੀ ਪਤਨੀ ਸੜਕ ਪਾਰ ਕਰਨ ਲੱਗੀ ਤਾਂ ਸ਼ੇਰਪੁਰ ਵੱਲੋਂ ਆ ਰਹੇ ਇਕ ਕਾਰ ਚਾਲਕ ਨੇ ਕਥਿਤ ਲਾਪ੍ਰਵਾਹੀ ਨਾਲ ਉਸਦੀ ਪਤਨੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ, ਜਿਸਦੀ ਹਸਪਤਾਲ ਲੈ ਕੇ ਜਾਂਦੇ ਹੋਏ ਰਸਤੇ 'ਚ ਮੌਤ ਹੋ ਗਈ। ਥਾਣਾ ਸਾਹਨੇਵਾਲ ਪੁਲਸ ਨੇ ਅਣਪਛਾਤੇ ਕਾਰ ਚਾਲਕ ਨੂੰ ਨਾਮਜ਼ਦ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News