ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

Friday, Feb 09, 2018 - 02:31 AM (IST)

ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

ਫਿਰੋਜ਼ਪੁਰ(ਮਲਹੋਤਰਾ)- ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ। ਘਟਨਾ ਜ਼ੀਰਾ-ਕੋਟ ਈਸੇ ਖਾਂ ਰੋਡ 'ਤੇ ਬੁੱਧਵਾਰ ਰਾਤ ਨੂੰ ਹੋਈ। ਮ੍ਰਿਤਕ ਕੁਲਦੀਪ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਪਿੰਡ ਤਲਵੰਡੀ ਮੰਗੇ ਖਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸਦਾ ਭਰਾ ਕੋਟ ਈਸੇ ਖਾਂ ਜਾ ਰਿਹਾ ਸੀ ਕਿ ਸਮਰਾਟ ਪੈਲੇਸ ਕੋਲ ਤੇਜ਼ ਰਫਤਾਰ ਟਰੱਕ ਨੇ ਉਸਨੂੰ ਲਪੇਟ 'ਚ ਲੈ ਲਿਆ। ਹਾਦਸੇ 'ਚ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਏ.ਅੱੈਸ.ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੱਕ ਚਾਲਕ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਭਾਲ ਜਾਰੀ ਹੈ।


Related News