ਸੜਕ ਹਾਦਸਿਆਂ ''ਚ 2 ਦੀ ਮੌਤ

Thursday, Feb 08, 2018 - 07:11 AM (IST)

ਸੜਕ ਹਾਦਸਿਆਂ ''ਚ 2 ਦੀ ਮੌਤ

ਮੂਣਕ(ਸੈਣੀ, ਜਿੰਦਲ, ਗਰਗ)—ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੜੈਲ ਦਾ ਲਾਡੀ (16) ਪੁੱਤਰ ਨੰਦ ਸਿੰਘ ਮਾਨਸਾ ਵਿਖੇ ਵਿਆਹ 'ਚ ਡੀ. ਜੇ. ਲਾ ਕੇ ਰਾਤ ਨੂੰ 8 ਵਜੇ ਪਰਤ ਰਿਹਾ ਸੀ ਤਾਂ  ਉਹ ਕਿਸੇ ਤਰ੍ਹਾਂ ਟੈਂਪੂ (ਛੋਟਾ ਹਾਥੀ) ਤੋਂ ਡਿੱਗ ਪਿਆ, ਜਿਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਇਸੇ ਸੜਕ 'ਤੇ ਪਿੰਡ ਚੋਟੀਆਂ ਦਾ ਬੰਤ ਸਿੰਘ (40) ਪੁੱਤਰ ਮੱਖਣ ਸਿੰਘ, ਜੋ ਜਾਖਲ ਟਰੈਕਟਰਾਂ ਦਾ ਕੰਮ ਕਰਦਾ ਸੀ, ਰਾਤ ਨੂੰ ਤਕਰੀਬਨ 8 ਵਜੇ ਪਰਤ ਰਿਹਾ ਸੀ ਕਿ ਰੇਲਵੇ ਪੁਲ 'ਤੇ ਪਿੰਡ ਕੋਲ ਬੇਕਾਬੂ ਕਾਰ ਦੀ ਲਪੇਟ 'ਚ ਆ ਗਿਆ, ਜਿਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦਰਜ ਕਰ ਲਏ ਹਨ।


Related News