ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ''ਚ ਆਉਣ ਕਾਰਨ ਲੜਕੀ ਦੀ ਮੌਕੇ ''ਤੇ ਮੌਤ

Wednesday, Feb 07, 2018 - 04:26 AM (IST)

ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ''ਚ ਆਉਣ ਕਾਰਨ ਲੜਕੀ ਦੀ ਮੌਕੇ ''ਤੇ ਮੌਤ

ਸਾਹਨੇਵਾਲ(ਹਨੀ)- ਅੱਜ ਸਾਹਨੇਵਾਲ-ਕੁਹਾੜਾ ਰੋਡ 'ਤੇ ਬਣੇ ਰੇਲਵੇ ਫਲਾਈਓਵਰ 'ਤੇ ਇਕ ਨੌਜਵਾਨ ਐਕਟਿਵਾ ਸਵਾਰ ਲੜਕੀ ਦੀ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਥਾਣਾ ਸਾਹਨੇਵਾਲ 'ਚ ਦਰਜ ਹੋਈ ਐੱਫ. ਆਈ. ਆਰ. ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਦਰਸ਼ਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੋਰਾਹਾ ਨੇ ਆਪਣੇ ਦਰਜ ਕਰਵਾਏ ਬਿਆਨ ਰਾਹੀਂ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਭੂਆ ਦੇ ਲੜਕੇ ਦਵਿੰਦਰ ਸਿੰਘ ਵਾਸੀ ਮਾਡਲ ਟਾਊਨ ਬੈਕ ਸਾਈਡ ਅਨਾਜ ਮੰਡੀ ਸਾਹਨੇਵਾਲ ਦੇ ਘਰ ਮਿਲਣ ਆਇਆ ਸੀ ਤਾਂ ਉਸੇ ਸਮੇਂ ਉਨ੍ਹਾਂ ਦੀ ਭਤੀਜੀ ਗੁਰਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਜੋ ਪੰਜਾਬ ਐਂਡ ਸਿੰਧ ਬੈਂਕ ਸਮਰਾਲਾ ਵਿਖੇ ਨੌਕਰੀ ਕਰਦੀ ਸੀ, ਆਪਣੀ ਸਕੂਟਰੀ 'ਤੇ ਸਵੇਰੇ ਸਮਰਾਲੇ ਡਿਊਟੀ ਲਈ ਸਾਹਨੇਵਾਲ ਪੁਲ ਰਾਹੀਂ ਕੁਹਾੜੇ ਜਾ ਰਹੀ ਸੀ ਤਾਂ ਉਸੇ ਸਮੇਂ ਇਕ ਤੇਜ਼ ਰਫ਼ਤਾਰ ਲੋਡਡ ਟਰਾਲੇ ਨੇ ਗੁਰਪ੍ਰੀਤ ਕੌਰ ਨੂੰ ਆਪਣੀ ਲਪੇਟ 'ਚ ਲੈ ਲਿਆ, ਫਲਸਰੂਪ ਗੁਰਪ੍ਰੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ। 
ਡਰਾਈਵਰ ਟਰਾਲਾ ਭਜਾ ਕੇ ਲੈ ਗਿਆ। ਗੁਰਮੀਤ ਸਿੰਘ ਏ. ਐੱਸ. ਆਈ. ਨੇ ਗੁਰਦਰਸ਼ਨ ਸਿੰਘ ਦੇ ਬਿਆਨਾਂ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਟਰਾਲਾ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News