ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

Sunday, Oct 29, 2017 - 01:39 AM (IST)

ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

ਸਰਦੂਲਗੜ੍ਹ (ਚੋਪੜਾ)- ਸਿਰਸਾ-ਮਾਨਸਾ ਮੇਨ ਸੜਕ 'ਤੇ ਗੈਸ ਏਜੰਸੀ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਗੁਰਪ੍ਰੀਤ ਸਿੰਘ (35) ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਬੀਰੇਵਾਲਾ ਹਾਲ ਆਬਾਦ ਵਾਰਡ ਨੰਬਰ 4 ਸਰਦੂਲਗੜ੍ਹ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਪਿਤਾ ਨਛੱਤਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰਾ ਲੜਕਾ ਸੜਕ ਕਿਨਾਰੇ ਖੜ੍ਹਾ ਸੀ ਅਤੇ ਪਿੱਛਿਓਂ ਆ ਰਹੀ ਬੱਸ ਦੇ ਡਰਾਈਵਰ ਨੇ ਆਵਾਰਾ ਪਸ਼ੂਆਂ ਤੋਂ ਬੱਸ ਨੂੰ ਬਚਾਉਣ ਲਈ ਕੱਟ ਮਾਰਿਆ, ਜਿਸ ਨਾਲ ਗੁਰਪ੍ਰੀਤ ਸਿੰਘ ਦੇ ਫੇਟ ਵੱਜ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News