ਖੂਨ ਨਾਲ ਲਥਪਥ ਪੰਚਾਇਤ ਸੈਕਟਰੀ ਸੜਕ ''ਤੇ ਤੜਫਦਾ ਰਿਹਾ, ਮੌਤ

Friday, Oct 06, 2017 - 06:23 AM (IST)

ਖੂਨ ਨਾਲ ਲਥਪਥ ਪੰਚਾਇਤ ਸੈਕਟਰੀ ਸੜਕ ''ਤੇ ਤੜਫਦਾ ਰਿਹਾ, ਮੌਤ

ਜਲੰਧਰ(ਸ਼ੋਰੀ)-ਕਰਤਾਰਪੁਰ ਮੇਨ ਹਾਈਵੇ ਰੋਡ ਕੋਲ ਬੀਤੀ ਦੇਰ ਸ਼ਾਮ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਪੰਚਾਇਤ ਸੈਕਟਰੀ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹਾਲਤ ਵਿਚ ਉਹ ਕਾਫੀ ਦੇਰ ਤਕ ਸੜਕ 'ਤੇ ਤੜਫਦਾ ਰਿਹਾ ਪਰ ਰਾਹਗੀਰਾਂ ਨੇ ਉਸ ਨੂੰ ਨਹੀਂ ਚੁੱਕਿਆ। ਕੁਝ ਦੇਰ ਬਾਅਦ ਕਾਲਜ ਦੇ ਵਿਦਿਆਰਥੀਆਂ ਨੇ ਦੇਖਿਆ ਤਾਂ ਤੁਰੰਤ ਕਰਤਾਰਪੁਰ ਦੇ ਸਰਕਾਰੀ ਹਸਪਤਾਲ ਲੈ ਗਏ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।  ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਰੂੜ ਸਿੰਘ ਵਾਸੀ ਪਿੰਡ ਟਾਹਲੀ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮਨਜੀਤ ਸਿੰਘ ਦੀ ਡਿਊਟੀ ਅੱਜਕਲ ਬੀ. ਡੀ. ਪੀ. ਓ. ਆਫਿਸ ਭੂੰਗਾ ਵਿਚ ਲੱਗੀ ਹੋਈ ਸੀ ਤੇ ਇਹ ਡਿਊਟੀ ਦੌਰਾਨ ਹੀ ਕਿਸੇ ਕੰਮ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਥਾਣਾ ਕਰਤਾਰਪੁਰ ਦੀ ਪੁਲਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਕਿਉਂਕਿ ਕਾਫੀ ਦੇਰ ਤਕ ਮਨਜੀਤ ਸਿੰਘ ਦੀ ਲਾਸ਼ ਹਸਪਤਾਲ ਵਿਚ ਪਈ ਰਹੀ। ਪੁਲਸ ਵਾਰ-ਵਾਰ ਬੁਲਾਉਣ 'ਤੇ ਕਰੀਬ 4 ਘੰਟੇ ਬਾਅਦ ਪਹੁੰਚੀ।


Related News