ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ''ਚ 1 ਦੀ ਮੌਤ
Sunday, Aug 06, 2017 - 08:03 AM (IST)
ਜੈਤੋ (ਵੀਰਪਾਲ, ਗੁਰਮੀਤ, ਜਿੰਦਲ) - ਅੱਜ ਦੁਪਹਿਰ ਦਾਣਾ ਮੰਡੀ ਵਿਚ ਤੇਜ਼ ਰਫ਼ਤਾਰ ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ਵਿਚ 1 ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪੁਲਸ ਮੁਲਾਜ਼ਮ ਬਾਜਾਖਾਨਾ ਤੋਂ ਆਪਣੀ ਡਿਊਟੀ ਦੌਰਾਨ ਜ਼ਰੂਰੀ ਕੰਮ ਲਈ ਡੀ. ਐੱਸ. ਪੀ. ਦਫ਼ਤਰ ਜੈਤੋ ਆਈ ਹੋਈ ਸੀ ਤੇ ਕੰਮ ਖ਼ਤਮ ਕਰਨ ਉਪਰੰਤ ਨਰਿਪਜੀਤ ਸਿੰਘ ਆਪਣੀ ਮਾਸੀ ਅਮਨਦੀਪ ਕੌਰ ਨੂੰ ਦਾਣਾ ਮੰਡੀ ਵਾਲੇ ਰਸਤੇ ਬੱਸ ਅੱਡੇ ਛੱਡਣ ਜਾ ਰਿਹਾ ਸੀ ਤੇ ਸਾਹਮਣਿਓਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨਾਲ ਜ਼ਬਰਦਸਤ ਟੱਕਰ ਹੋ ਗਈ। ਮੌਕੇ 'ਤੇ ਮੌਜੂਦ ਡਾਕਟਰ ਨੇ ਨਰਿਪਜੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ ਉਸ ਦੀ ਮਾਮੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ।
