ਦੋ ਕਾਰਾਂ-ਟਰੈਕਟਰ ਦੀ ਟੱਕਰ, 5 ਜ਼ਖਮੀ

Monday, Jun 12, 2017 - 08:00 AM (IST)

ਦੋ ਕਾਰਾਂ-ਟਰੈਕਟਰ ਦੀ ਟੱਕਰ, 5 ਜ਼ਖਮੀ

ਮੰਡੀ ਬਰੀਵਾਲਾ  (ਰਾਜਿੰਦਰ ਪਾਲ)  - 10 ਅਤੇ 11 ਜੂਨ ਦੀ ਦਰਮਿਆਨੀ ਰਾਤ ਨੂੰ ਦੋ ਕਾਰਾਂ ਅਤੇ ਇਕ ਟਰੈਕਟਰ ਦੀ ਭਿਆਨਕ ਟੱਕਰ ਹੋਈ, ਜਿਸ ਵਿਚ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਬਰੀਵਾਲਾ ਦੇ ਐੱਸ. ਐੱਚ. ਓ. ਦਰਬਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਮੇਰੀ ਅਗਵਾਈ ਵਿਚ ਥਾਣਾ ਬਰੀਵਾਲਾ ਦੀ ਪੁਲਸ ਪਾਰਟੀ ਰਾਤ ਦੇ 10 ਵਜੇ ਗਸ਼ਤ ਕਰ ਰਹੀ ਸੀ। ਜਦ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਪਿੰਡ ਵੜਿੰਗ ਅਤੇ ਝਬੇਡਵਾਲੀ ਨਜ਼ਕ ਫੌਜੀ ਦੇ ਢਾਬੇ ਕੋਲੋਂ ਪੁਲਸ ਪਾਰਟੀ ਲੰਘ ਰਹੀ ਸੀ ਤਾਂ ਇਕ ਤੇਜ਼ ਰਫਤਾਰ ਨਾਲ ਕਾਰ, ਜੋ ਕਿ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਰੀਵਾਲਾ ਚਲਾ ਰਿਹਾ ਅਤੇ ਰਾਹੁਲ ਅਰੋੜਾ ਪੁੱਤਰ ਸੇਠ ਗੁਰਾਦਿੱਤਾ ਮੱਲ ਵਾਸੀ ਪਿੰਡ ਚੱਕ ਗਾਂਧਾ ਸਿੰਘ ਵਾਲਾ ਵੀ ਨਾਲ ਸੀ।  ਥਾਣਾ ਮੁਖੀ ਅਨੁਸਾਰ ਕਾਰ ਸਵਾਰ ਉਕਤ ਦੋਵਾਂ ਨੇ ਸ਼ਰਾਬ ਪੀ ਰੱਖੀ ਸੀ ਤੇ ਨਸ਼ੇ ਵਿਚ ਹੋਣ ਕਾਰਨ ਕਾਰ ਤੇਜ਼ ਰਫਤਾਰ ਇਕ ਟਰੈਕਟਰ ਨਾਲ ਟਕਰਾਉਣ ਉਪਰੰਤ ਬੇਕਾਬੂ ਹੋ ਕੇ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰ ਕੇ ਵਾਪਸ ਆ ਰਹੀ ਕਾਰ, ਜਿਸ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰ ਸਵਾਰ ਸਨ, ਨਾਲ ਟਕਰਾ ਗਈ, ਜਿਸ ਨਾਲ ਪੰਜ ਮੈਂਬਰਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ।
ਜ਼ਿਕਰਯੋਗ ਹੈ ਕਿ ਟਰੈਕਟਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਨੂੰ ਨਰਜਿੰਦਰ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਖੋਖਰ ਸ੍ਰੀ ਮੁਕਤਸਰ ਸਾਹਿਬ ਚਲਾ ਰਿਹਾ ਸੀ, ਜੋ ਕਿ ਵਾਲ-ਵਾਲ ਬਚਿਆ। ਥਾਣਾ ਮੁਖੀ ਅਨੁਸਾਰ ਪੁਲਸ ਪਾਰਟੀ ਵੱਲੋਂ ਹੋਰ ਕਈ ਲੋਕਾਂ ਵੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਸ੍ਰੀ ਮੁਤਕਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਇੰਦਰਜੀਤ ਸਿੰਘ ਅਤੇ ਰਾਹੁਲ ਅਰੋੜਾ ਨੂੰ ਉਨ੍ਹਾਂ ਦੇ ਵਾਰਿਸਾਂ ਵੱਲੋਂ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਬਰੀਵਾਲਾ ਦੀ ਪੁਲਸ ਵੱਲੋਂ ਸੁਰਿੰਦਰ ਕੁਮਾਰ ਪੁੱਤਰ ਭਗਵਾਨ ਦਾਸ, ਮੀਨੂੰ ਰਾਣੀ ਪਤਨੀ ਕ੍ਰਿਸ਼ਨ ਲਾਲ, ਪੂਨਮ ਰਾਣੀ ਪਤਨੀ ਰਾਜਿੰਦਰ ਕੁਮਾਰ, ਮਨਮੋਹਲ ਸ਼ਰਮਾ ਪੁੱਤਰ ਰਾਜ ਕੁਮਾਰ ਸ਼ਰਮਾ, ਆਸ਼ਾ ਰਾਣੀ ਪੁੱਤਰੀ ਲਾਭਚੰਦ ਵਾਸੀਆਨ ਅਬੋਹਰ ਅਤੇ ਨਰਜਿੰਦਰ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਖੋਖਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿੱਤੇ ਬਿਆਨ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇੰਦਰਜੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News